ਪੱਤਰ ਪ੍ਰੇਰਕਭਵਾਨੀਗੜ੍ਹ, 5 ਜੁਲਾਈਆਦਰਸ਼ ਸਕੂਲ ਪਿੰਡ ਬਾਲਦ ਖੁਰਦ ਵਿੱਚ ਰਮਨ ਸ਼ਰਮਾ ਸਕੂਲ ਇੰਚਾਰਜ ਅਤੇ ਸ੍ਰੀਮਤੀ ਅੰਗਰੇਜ਼ ਕੌਰ ਸਰਪੰਚ ਦੀ ਮੌਜੂਦਗੀ ਵਿੱਚ ਨਵੀਂ ਮਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ। ਆਮ ਆਦਮੀ ਪਾਰਟੀ ਦੇ ਹਲਕਾ ਯੂਥ ਪ੍ਰਧਾਨ ਸੁਖਮਨ ਸਿੰਘ ਬਾਲਦੀਆ ਨੇ ਦੱਸਿਆ ਕਿ ਮੀਟਿੰਗ ਵਿੱਚ ਹਰਪ੍ਰੀਤ ਕੌਰ ਚੇਅਰਮੈਨ, ਕਰਮਜੀਤ ਸਿੰਘ ਉੱਪ ਚੇਅਰਮੈਨ, ਸਾਬਕਾ ਸਰਪੰਚ ਚਮਕੌਰ ਸਿੰਘ ਸਥਾਨਕ ਅਥਾਰਿਟੀ ਤੋਂ ਇਲਾਵਾ ਤਰਸੇਮ ਸਿੰਘ ਤੂਰ, ਜਮੀਲਾ ਬੇਗਮ, ਮੇਜਰ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਗੁਰਮੇਲ ਦਾਸ, ਜਸਪ੍ਰੀਤ ਕੌਰ, ਅਮਨਦੀਪ ਕੌਰ, ਸੰਦੀਪ ਕੌਰ ਕਮੇਟੀ ਮੈਂਬਰ ਚੁਣੇ ਗਏ। ਨਵ-ਨਿਯੁਕਤ ਅਹੁਦੇਦਾਰਾਂ ਨੇ ਸਕੂਲ ਪ੍ਰਬੰਧਾਂ ਨੂੰ ਇਮਾਨਦਾਰੀ ਨਾਲ ਚਲਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬੱਚਿਆਂ ਦੇ ਮਾਪੇ ਅਤੇ ਪੰਚ ਵੀ ਹਾਜ਼ਰ ਸਨ।