ਹਥਿਆਰ ਦਿਖਾ ਕੇ ਤਿੰਨ ਲੱਖ ਰੁਪਏ ਲੁੱਟੇ
06:26 AM Apr 15, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 14 ਅਪਰੈਲ
Advertisement
ਇੱਥੋਂ ਦੀ ਕਲਾਨੌਰ ਰੋਡ ’ਤੇ ਇੱਕ ਨਿੱਜੀ ਕੰਪਨੀ ਦੇ ਕਰਿੰਦੇ ਕੋਲੋਂ ਬੀਤੀ ਰਾਤ 6 ਲੁਟੇਰਿਆਂ ਨੇ ਤਿੰਨ ਲੱਖ ਰੁਪਏ ਲੁੱਟ ਲਏ। ਪੀੜਿਤ ਨੌਜਵਾਨ ਪੰਕਜ ਵਾਸੀ ਪਿੰਡ ਖੋਖਰ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੇਲਜ਼ਮੈਨ ਦਾ ਕੰਮ ਕਰਦਾ ਹੈ ਅਤੇ ਛੁੱਟੀ ਹੋਣ ਕਾਰਨ ਮੋਟਰਸਾਈਕਲ ’ਤੇ ਕੈਸ਼ ਘਰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਹਥਿਆਰਾਂ ਦੀ ਨੋਕ ’ਤੇ ਉਸ ਕੋਲੋਂ ਪੈਸਿਆਂ ਨਾਲ ਭਰਿਆ ਬੈਕ ਖੋਹ ਲਿਆ ਬਲਕਿ ਉਸ ਦੀ ਪਿੱਠ ਤੇ ਦਾਤਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ । ਘਟਨਾ ਮਗਰੋਂ ਲੁਟੇਰੇ ਕਲਾਨੌਰ ਵਾਲੇ ਪਾਸੇ ਫ਼ਰਾਰ ਹੋ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement
Advertisement
Advertisement