ਸੱਸ ਦੀ ਕੁੱਟਮਾਰ ਕਰਨ ਵਾਲੀ ਨੂੰਹ ਖ਼ਿਲਾਫ਼ ਕੇਸ ਦਰਜ
05:20 AM Nov 30, 2024 IST
Advertisement
ਪੱਤਰ ਪ੍ਰੇਰਕ
ਹੰਢਿਆਇਆ, 29 ਨਵੰਬਰ
ਇਥੇ ਬਜ਼ੁਰਗ ਔਰਤ ਦੀ ਕੁੱਟਮਾਰ ਕਰਨ ਵਾਲੀ ਉਸ ਦੀ ਨੂੰਹ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਚੌਕੀ ਹੰਢਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਏ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ’ਚ ਇਕ ਔਰਤ ਆਪਣੀ ਬਜ਼ੁਰਗ ਸੱਸ ਦੀ ਕੁੱਟਮਾਰ ਕਰ ਰਹੀ ਸੀ। ਇਸ ਦੌਰਾਨ ਮੁਲਜ਼ਮ ਔਰਤ ਨੇ ਬਿਰਧ ਨੂੰ ਵਾਲਾਂ ਤੋਂ ਫੜ ਕੇ ਵੀ ਘਸੀਟਿਆ ਅਤੇ ਬਿਰਧ ਉਸ ਦੀ ਮਿੰਨਤਾਂ ਕਰ ਰਹੀ ਸੀ। ਤਰਸੇਮ ਸਿੰਘ ਨੇ ਕਿਹਾ ਕਿ ਵੀਡੀਓ ਦੀ ਪੜਤਾਲ ਤੋਂ ਬਾਅਦ ਲੱਗਾ ਕਿ ਇਹ ਵੀਡੀਓ ਬਸਤੀ ਖੁੱਡੀ ਕਲਾਂ ਦੀ ਹੈ ਜਿਸ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਪਤਾ ਲੱਗਾ ਕਿ ਮਹਿਲਾ ਕਮਿਸ਼ਨ ਵੱਲੋਂ ਆਪਣੇ ਦਫ਼ਤਰ ਚੰਡੀਗੜ੍ਹ ਵਿੱਚ ਕੁੱਟਮਾਰ ਕਰਨ ਵਾਲੀ ਔਰਤ ਨੂੰ ਤਲਬ ਕੀਤਾ ਗਿਆ ਹੈ।
Advertisement
Advertisement
Advertisement