ਸੱਟਾ ਲਗਾਉਣ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਮਈ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਦੜਾ ਸੱਟਾ ਲਗਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਵੀਜ਼ਨ ਨੰਬਰ 2 ਦੇ ਥਾਣੇਦਾਰ ਮਹਿੰਦਰਪਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਬਲਰਾਜ ਕੁਮਾਰ ਵਾਸੀ ਮਿਲਰ ਗੰਜ ਨੂੰ ਜੇਐੱਮਡੀ ਮਾਲ ਦੀ ਬੈਕਸਾਈਡ ਗਲੀ ਵਿੱਚ ਖੜ੍ਹ ਕੇ ਉੱਚੀ ਅਵਾਜ ਵਿੱਚ ਪਰਚੀ ਦੜ੍ਹਾ ਸੱਟਾ ਲਗਾਉਦਿਆਂ ਕਾਬੂ ਕਰ ਕੇ ਉਸ ਪਾਸੋਂ 650 ਰੁਪਏ, ਇੱਕ ਬਾਲ ਪੈਨ, ਗੱਤਾ ਟੁੱਕੜਾ ਤੇ ਪਰਚੀ ਦੜਾ ਸੱਟਾ ਬਰਾਮਦ ਕੀਤੀ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 2 ਦੇ ਹੌਲਦਾਰ ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਨਵੀਨ ਕੁਮਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ
ਮਾਇਆ ਪੁਰੀ ਟਿੱਬਾ ਰੋਡ ਨੂੰ ਪੁੱਡਾ ਗਰਾਉਡ ਨੇੜੇ ਸਿਵਲ ਹਸਪਤਾਲ ਤੋਂ ਪਰਚੀ ਦੜ੍ਹਾ ਸੱਟਾ ਲਗਾਉਂਦਿਆਂ ਕਾਬੂ ਕਰਕੇ ਉਸ ਪਾਸੋਂ 490 ਰੁਪਏ, ਇੱਕ ਬਾਲ ਪੈਨ, ਗੱਤਾ ਟੁੱਕੜਾ ਤੇ ਪਰਚੀ ਦੜਾ ਸੱਟਾ ਬਰਾਮਦ ਕੀਤੀ ਹੈ।
ਇੱਕ ਹੋਰ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 2 ਦੇ ਹੌਲਦਾਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਜਸਪ੍ਰੀਤ ਸਿੰਘ ਵਾਸੀ ਰਮਨਦੀਪ ਕਲੋਨੀ 33 ਫੁੱਟਾ ਰੋਡ ਨੂੰ ਸਿਵਲ ਹਸਪਤਾਲ ਗੇਟ ਦੇ ਸਾਹਮਣੇ ਪਾਰਕਿੰਗ ਵਿੱਚ ਤੁਰ ਫਿਰ ਕੇ ਉੱਚੀ ਅਵਾਜ਼ ਵਿੱਚ ਪਰਚੀ ਦੜ੍ਹਾ ਸੱਟਾ ਲਗਾਉਂਦੇ ਨੂੰ ਕਾਬੂ ਕਰਕੇ ਉਸ ਪਾਸੋਂ 340 ਰੁਪਏ, ਇੱਕ ਬਾਲ ਪੈਨ, ਗੱਤਾ ਟੁੱਕੜਾ ਤੇ ਪਰਚੀ ਦੜਾ ਸੱਟਾ ਬਰਾਮਦ ਕੀਤੀ ਹੈ।