ਭਵਾਨੀਗੜ੍ਹ: ਇੱਥੇ ਅੱਜ ਲਾਈਨਜ਼ ਕਲੱਬ ਭਵਾਨੀਗੜ੍ਹ (ਰਾਇਲ) ਦੀ ਚੋਣ ਮੀਟਿੰਗ ਕਲੱਬ ਦੇ ਪ੍ਰਧਾਨ ਚਰਨਜੀਤ ਸੱਚਦੇਵਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵੱਲੋਂ ਚਰਨਜੀਤ ਸੱਚਦੇਵਾ ਨੂੰ ਦੁਬਾਰਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਤੋੰ ਇਲਾਵਾ ਅਜੇ ਗਰਗ ਨੂੰ ਸੈਕਟਰੀ ਅਤੇ ਨਵਨੀਤ ਸਿੰਗਲਾ ਸ਼ੰਮੀ ਨੂੰ ਖ਼ਜ਼ਾਨਚੀ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਚਰਨਜੀਤ ਸੱਚਦੇਵਾ ਨੇ ਕੱਲਬ ਦੇ ਸਮੂਹ ਮੈੰਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਕਲੱਬ ਦੇ ਟਵਿੰਕਲ ਗੋਇਲ, ਵਿਜੇ ਸਿੰਗਲਾ, ਵਿਨੋਦ ਜੈਨ, ਵਿਜੇ ਕੁਮਾਰ, ਹਰੀਸ਼ ਗਰਗ, ਮਨੀਸ਼ ਸਿੰਗਲਾ, ਚਮਕੌਰ ਸਿੰਘ ਤੂਰ, ਮੇਹਰਚੰਦ ਗਰਗ, ਨਰੇਸ਼ ਪਾਲ, ਰਜਿੰਦਰ ਕਾਂਸਲ, ਸੁਰਿੰਦਰ ਗਰਗ, ਤਰਲੋਚਨ ਸਿੰਘ, ਨਰਿੰਦਰ ਕੁਮਾਰ, ਹਰਿੰਦਰ ਕੁਮਾਰ, ਸਚਿਨ ਗਰਗ, ਸਚਿਨ ਗਰਗ, ਗਣਦੀਪ ਕੁਮਾਰ ਅਤੇ ਗੌਰਵ ਗਰਗ ਹਾਜ਼ਰ ਸਨ। -ਪੱਤਰ ਪ੍ਰੇਰਕ