For the best experience, open
https://m.punjabitribuneonline.com
on your mobile browser.
Advertisement

ਸੰੰਤਾਂ ਦੀਆਂ ਜੈਅੰਤੀਆਂ ਰਾਜ ਪੱਧਰ ’ਤੇ ਮਨਾ ਰਹੀ ਹੈ ਭਾਜਪਾ: ਗੰਗਵਾ

04:38 AM Jun 29, 2025 IST
ਸੰੰਤਾਂ ਦੀਆਂ ਜੈਅੰਤੀਆਂ ਰਾਜ ਪੱਧਰ ’ਤੇ ਮਨਾ ਰਹੀ ਹੈ ਭਾਜਪਾ  ਗੰਗਵਾ
ਯਮੁਨਾਨਗਰ ਵਿੱਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਰਣਬੀਰ ਗੰਗਵਾ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 28 ਜੂਨ
ਜਨ ਸਿਹਤ ਇੰਜਨੀਅਰਿੰਗ ਅਤੇ ਲੋਕ ਨਿਰਮਾਣ (ਇਮਾਰਤਾਂ ਅਤੇ ਸੜਕਾਂ) ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ 13 ਜੁਲਾਈ ਨੂੰ ਭਿਵਾਨੀ ਵਿੱਚ ਮਹਾਰਾਜਾ ਦਕਸ਼ ਪ੍ਰਜਾਪਤੀ ਦੀ ਜਨਮ ਵਰ੍ਹੇਗੰਢ ਰਾਜ ਪੱਧਰ ’ਤੇ ਮਨਾਈ ਜਾਵੇਗੀ । ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ। ਸ੍ਰੀ ਗੰਗਵਾ ਅੱਜ ਇੱਥੇ ਜਗਾਧਰੀ ਦੇ ਪੀਡਬਲਿਊਡੀ ਰੈਸਟ ਹਾਊਸ ਆਏ ਹੋਏ ਸਨ। ਲੋਕ ਨਿਰਮਾਣ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਸੰਦੀਪ ਗੋਇਲ, ਕਾਰਜਕਾਰੀ ਇੰਜਨੀਅਰ ਪੁਨੀਤ ਮਿੱਤਲ ਅਤੇ ਵਰਕਰਾਂ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਸਾਬਕਾ ਪਛੜਾ ਵਰਗ ਚੇਅਰਮੈਨ ਸਤਬੀਰ ਵਰਮਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਭਾਜਪਾ ਸੰਤਾਂ ਅਤੇ ਮਹਾਂਪੁਰਖਾਂ ਦਾ ਸਨਮਾਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਅਧਿਕਾਰਤ ਤੌਰ ‘ਤੇ ਇਨ੍ਹਾਂ ਜੈਅੰਤੀਆਂ ਨੂੰ ਰਾਜ ਪੱਧਰ ’ਤੇ ਮਨਾ ਰਹੀ ਹੈ। ਇਸੇ ਤਹਿਤ 13 ਜੁਲਾਈ ਨੂੰ ਭਿਵਾਨੀ ਵਿੱਚ ਰਾਜ ਪੱਧਰੀ ਸਮਾਗਮ ਹੋਵੇਗੀ। ਕੈਬਨਿਟ ਮੰਤਰੀ ਰਣਬੀਰ ਗੰਗਵਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਮਨੋਰਥ ਪੱਤਰ ਅਨੁਸਾਰ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਕੰਮ ਕੀਤਾ ਗਿਆ ਹੈ। ਵਾਂਝੇ ਅਨੁਸੂਚਿਤ ਜਾਤੀ (ਡੀਐੱਸਸੀ) ਨੂੰ 10 ਫ਼ੀਸਦ ਵੱਖਰਾ ਰਾਖਵਾਂਕਰਨ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਰਿਆਣਾ ਵਿੱਚ ਲਗਪਗ 14300 ਕਿਲੋਮੀਟਰ ਸੜਕਾਂ ‘ਤੇ ਪਏ ਟੋਇਆਂ ਦੀ ਮੁਰੰਮਤ ਸਬੰਧਤ ਏਜੰਸੀ ਵੱਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ, ਇੱਕ ਸ਼ਡਿਊਲ ਬਣਾ ਕੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਲਗਪਗ 5000 ਕਿਲੋਮੀਟਰ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ।
ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਵਿੱਚ ਵਿਦਿਆਰਥੀਆਂ ਦੀ ਹੜਤਾਲ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਹਿਸਾਰ ਵਿੱਚ ਵਿਦਿਆਰਥੀਆਂ ਦੇ ਨਾਲ ਹੈ, ਕਮੇਟੀ ਨੇ ਵਿਦਿਆਰਥੀਆਂ ਦੀ ਗੱਲ ਸੁਣੀ, ਬੱਚਿਆਂ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ, ਬੱਚਿਆਂ ਨੂੰ ਗੁੰਮਰਾਹ ਨਹੀਂ ਕੀਤਾ ਜਾਣਾ ਚਾਹੀਦਾ। ਪੱਛਮੀ ਬੰਗਾਲ ਵਿੱਚ ਜਗਨਨਾਥ ਯਾਤਰਾ ਤੇ ਰੋਕ ਲਗਾਉਣ ਨੂੰ ਮੰਦਭਾਗਾ ਦੱਸਦਿਆਂ ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਦੀ ਨੁਕਤਾਚੀਨੀ ਕੀਤੀ ਅਤੇ ਕਿਹਾ ਕਿ ਇਸ ਨਾਲ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ । ਇਸ ਮੌਕੇ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸੌਰਭ ਅਹਿਲਾਵਤ, ਦਿਨੇਸ਼ ਗਾਬਾ, ਡੀਪੀਆਰਓ ਡਾ. ਮਨੋਜ ਕੁਮਾਰ, ਸਾਬਕਾ ਪਛੜੇ ਵਰਗ ਦੇ ਚੇਅਰਮੈਨ ਸਤਬੀਰ ਵਰਮਾ, ਸਾਬਕਾ ਵਿਧਾਇਕ ਈਸ਼ਵਰ ਪਲਾਕਾ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਜ਼ਿਲ੍ਹਾ ਉਪ ਪ੍ਰਧਾਨ ਕ੍ਰਿਸ਼ਨਾ ਸਿੰਗਲਾ, ਸਾਬਕਾ ਚੇਅਰਮੈਨ ਰਾਮੇਸ਼ਵਰ ਚੌਹਾਨ ਹਾਜ਼ਰ ਸਨ ।

Advertisement

Advertisement
Advertisement
Advertisement
Author Image

Advertisement