ਸੰਭਲ ’ਚ ਵਾਹਨ ਕੰਧ ਨਾਲ ਟਕਰਾਉਣ ਕਾਰਨ ਅੱਠ ਹਲਾਕ
05:29 AM Jul 06, 2025 IST
Advertisement
ਸੰਭਲ (ਉੱਤਰ ਪ੍ਰਦੇਸ਼), 5 ਜੁਲਾਈ
ਇੱਥੇ ਐੱਸਯੂਵੀ ਕੰਧ ਵਿੱਚ ਵੱਜਣ ਕਾਰਨ ਉਸ ਵਿੱਚ ਸਵਾਰ ਅੱਠ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਵਧੀਕ ਪੁਲੀਸ ਸੁਪਰਡੈਂਟ (ਦੱਖਣੀ) ਅਨੁਕ੍ਰਿਤੀ ਸ਼ਰਮਾ ਨੇ ਕਿਹਾ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਇੱਕ ਲਾੜਾ ਅਤੇ ਉਸ ਨਾਲ ਆਏ ਨੌਂ ਹੋਰ ਵਿਅਕਤੀ ਹਰ ਗੋਵਿੰਦਪੁਰ ਪਿੰਡ ਤੋਂ ਬਦਾਯੂੰ ਦੇ ਸਿਰਤੌਲ ਜਾ ਰਹੇ ਸਨ। ਸੰਭਲ ਜ਼ਿਲ੍ਹੇ ਦੇ ਜੂਨਾਵਾਈ ਖੇਤਰ ਵਿੱਚ ਜਨਤਾ ਇੰਟਰ ਕਾਲਜ ਨੇੜੇ ਵਾਹਨ ਸੰਤੁਲਨ ਗੁਆਉਣ ਕਾਰਨ ਕੰਧ ਵਿੱਚ ਜਾ ਵੱਜਾ। ਚਸ਼ਮਦੀਦ ਅਨੁਸਾਰ ਵਾਹਨ ਬਹੁਤ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਸੀਐੱਮ ਦਫ਼ਤਰ ਨੇ ਐਕਸ ’ਤੇ ਕਿਹਾ, ‘ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੰਭਲ ਜ਼ਿਲ੍ਹੇ ਵਿੱਚ ਵਾਪਰੇ ਸੜਕ ਹਾਦਸੇ ਦਾ ਨੋਟਿਸ ਲਿਆ ਹੈ। ਉਨ੍ਹਾਂ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।’ -ਪੀਟੀਆਈ
Advertisement
Advertisement
Advertisement
Advertisement