For the best experience, open
https://m.punjabitribuneonline.com
on your mobile browser.
Advertisement

ਸੰਨੀ ਦਿਓਲ ਵੱਲੋਂ ਦੇਹਰਾਦੂਨ ’ਚ ‘ਬਾਰਡਰ 2’ ਦੀ ਸ਼ੂਟਿੰਗ ਸ਼ੁਰੂ

05:16 AM Apr 29, 2025 IST
ਸੰਨੀ ਦਿਓਲ ਵੱਲੋਂ ਦੇਹਰਾਦੂਨ ’ਚ ‘ਬਾਰਡਰ 2’ ਦੀ ਸ਼ੂਟਿੰਗ ਸ਼ੁਰੂ
Advertisement

ਨਵੀਂ ਦਿੱਲੀ: ਅਦਾਕਾਰ ਸੰਨੀ ਦਿਓਲ ਆਪਣੀ ਅਗਾਮੀ ਫ਼ਿਲਮ ‘ਬਾਰਡਰ 2’ ਦੀ ਸ਼ੂਟਿੰਗ ਲਈ ਦੇਹਰਾਦੂਨ ਪਹੁੰਚ ਗਿਆ ਹੈ। ਦਿਓਲ ਨੇ ਐਤਵਾਰ ਨੂੰ ਇੰਸਟਾਗ੍ਰਾਮ ’ਤੇ ਇਸ ਸਬੰਧੀ ਸਟੋਰੀ ਸਾਂਝੀ ਕੀਤੀ ਹੈ। ਇਸ ਵਿੱਚ ਉਸ ਨੇ ਲਿਖਿਆ ਹੈ ਕਿ ਬਾਰਡਰ ਦੀ ਸ਼ੂਟਿੰਗ ਲਈ ਦੇਹਰਾਦੂਨ ਪਹੁੰਚ ਗਿਆ ਹਾਂ, ਜਿੱਥੇ ਚੁਣੌਤੀਪੂਰਨ ਮੌਸਮ ਅਤੇ ਸੂਰਜ ਛੁਪਣ ਦਾ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ‘ਬਾਰਡਰ 2’ 1997 ਵਿੱਚ ਆਈ ਸਫ਼ਲ ਫ਼ਿਲਮ ‘ਬਾਰਡਰ’ ਦਾ ਦੂਜਾ ਭਾਗ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਿਹਾ ਹੈ। ਫ਼ਿਲਮ ਜੇਪੀ ਦੱਤਾ ਵੱਲੋਂ ਬਣਾਈ ਜਾ ਰਹੀ ਹੈ। ਉਸ ਦੇ ਨਾਲ ਉਸ ਦੀ ਧੀ ਨਿਧੀ ਦੱਤਾ ਵੀ ਜੇਪੀ ਫ਼ਿਲਮਜ਼ ਦੇ ਬੈਨਰ ਹੇਠ ਇਸ ਯੋਜਨਾ ਵਿੱਚ ਜੁੜੀ ਹੋਈ ਹੈ। ਇਸ ਤੋਂ ਇਲਾਵਾ ਟੀ ਸੀਰੀਜ਼ ਦੇ ਬੈਨਰ ਹੇਠ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਵੀ ਸਹਿ ਨਿਰਮਾਤਾ ਵਜੋਂ ਫ਼ਿਲਮ ਨਾਲ ਜੁੜੇ ਹੋਏ ਹਨ। ਜੇਪੀ ਦੱਤਾ ਨੇ ‘ਬਾਰਡਰ’ ਫ਼ਿਲਮ ਦਾ ਨਿਰਦੇਸ਼ਨ ਦਿੱਤਾ ਸੀ। ਸੰਨੀ ਦਿਓਲ ਦੀ ਹੁਣੇ ਜਿਹੇ ਫ਼ਿਲਮ ‘ਜਾਟ’ ਆਈ ਸੀ, ਜੋ 10 ਅਪਰੈਲ ਨੂੰ ਰਿਲੀਜ਼ ਹੋਈ ਸੀ। -ਪੀਟੀਆਈ

Advertisement

Advertisement
Advertisement
Advertisement
Author Image

Gopal Chand

View all posts

Advertisement