ਸੰਤ ਨਿਰੰਕਾਰੀ ਸਕੂਲ ਵਿੱਚ ਖ਼ੂਨਦਾਨ ਕੈਂਪ

ਖ਼ੂਨਦਾਨ ਕੈਂਪ ਦੌਰਾਨ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ। -ਫੋਟੋ: ਦਿਓਲ

ਪੱਤਰ ਪ੍ਰੇਰਕ
ਫਰੀਦਾਬਾਦ, 12 ਅਗਸਤ
ਸੈਕਟਰ-16 ਵਿੱਚ ਸਥਿਤ ਸੰਤ ਨਿਰੰਕਾਰੀ ਪਬਲਿਕ ਸਕੂਲ ਵਿੱਚ ਰੋਟਰੀ ਕਲੱਬ ਵੱਲੋਂ ਰੈੱਡ ਕਰਾਸ ਸੁਸਾਇਟੀ ਦੀ ਮਦਦ ਨਾਲ ਖ਼ੂਨਦਾਨ ਕੈਂਪ ਲਾਇਆ, ਜਿਸ ਵਿੱਚ 277 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।
ਇਸ ਕੈਂਪ ਵਿੱਚ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਸ਼ਾਮਲ ਹੋਏ ਤੇ ਉਨ੍ਹਾਂ ਉਦਘਾਟਨੀ ਸ਼ਬਦਾਂ ਵਿੱਚ ਖ਼ੂਨਦਾਨੀਆਂ ਦਾ ਹੌਂਸਲਾ ਵਧਾਇਆ। ਭਾਜਪਾ ਆਗੂ ਅਜੈ ਗੌਡ, ਅਮਨ ਗੋਇਲ ਤੇ ਮਨੀਸ਼ ਚੌਧਰੀ (ਸੰਯੋਜਕ) ਸਮੇਤ ਰਾਕੇਸ਼ ਚੌਧਰੀ ਤੇ ਜਸਪਾਲ ਸਿੰਘ ਨੇ ਕੈਂਪ ਲਈ ਸਮੁੱਚੇ ਪ੍ਰਬੰਧ ਕੀਤੇ। ਖ਼ੂਨਦਾਨੀਆਂ ਵਿੱਚ ਸੰਜੇ ਅਰੋੜਾ ਤੇ ਹੋਰ ਸਮਾਜ ਸੇਵੀ ਤੇ ਸਨਅਤਕਾਰ ਸ਼ਾਮਲ ਸਨ। ਲਾਇਨਜ਼ ਕਲੱਬ ਦੇ ਆਗੂ ਆਰ. ਕੇ. ਚਿਲਾਨਾ ਨੇ ਦੱਸਿਆ ਕਿ 277 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ ਤੇ ਇਸ ਕੈਂਪ ਵਿੱਚ ਸਥਾਨਕ ਬਾਦਸ਼ਾਹ ਖ਼ਾਨ ਹਸਪਤਾਲ ਦੇ ਬਲੱਡ ਬੈਂਕ ਦੇ ਅਧਿਕਾਰੀਆਂ ਦੀ ਭੂਮਿਕਾ ਵੀ ਅਹਿਮ ਰਹੀ। ਕ੍ਰਿਸ਼ਨਪਾਲ ਗੁੱਜਰ ਸ਼ਾਮਲ ਨੇ ਸਮਾਜ ਸੇਵੀਆਂ ਨਾਲ ਗੱਲਬਾਤ ਦੌਰਾਨ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਹਰ ਸਹਾਇਤਾ ਦਾ ਵਚਨ ਦਿੱਤਾ।