ਸੰਤ ਟੇਕ ਸਿੰਘ ਧਨੌਲਾ ਨੂੰ ਜਥੇਦਾਰ ਬਣਾਉਣ ਦਾ ਸਵਾਗਤ
05:14 AM Mar 09, 2025 IST
Advertisement
ਮਸਤੂਆਣਾ ਸਾਹਿਬ: ਸੰਤ ਸੇਵਕ ਜਥਾ ਬਿਹੰਗਮ ਸੰਪਰਦਾਇ ਮਸਤੂਆਣਾ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਤ ਟੇਕ ਸਿੰਘ ਧਨੌਲਾ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਲਗਾਏ ਜਾਣ ਦਾ ਅਕਾਲੀ ਆਗੂਆਂ ਤੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸਵਾਗਤ ਕੀਤਾ ਗਿਆ। ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਜਥੇਦਾਰ ਜਗਰੂਪ ਸਿੰਘ ਲੱਡਾ, ਜਥੇਦਾਰ ਦਰਸ਼ਨ ਸਿੰਘ ਕਲੇਰ ਕਾਂਝਲਾ, ਰੇਸ਼ਮ ਸਿੰਘ ਬਾਲੀਆਂ, ਅਮਰਜੀਤ ਸਿੰਘ ਬਡਰੁੱਖਾਂ, ਲਖਵਿੰਦਰ ਸਿੰਘ ਲੱਖਾ ਚੰਗਾਲ, ਹਰਦਮ ਸਿੰਘ ਰਾਜੋਮਾਜਰਾ, ਅਕਾਲੀ ਆਗੂ ਬਾਬੂ ਬ੍ਰਿਜ ਲਾਲ ਸ਼ਰਮਾ, ਜਗਜੀਤ ਸਿੰਘ ਲੀਲਾ ਬੁਗਰਾ, ਨਿਰਭੈ ਸਿੰਘ ਰਣੀਕੇ, ਮਹਿੰਦਰ ਸਿੰਘ ਰਣੀਕੇ, ਬਲਜੀਤ ਸਿੰਘ ਧਨੌਲਾ, ਮਾਸਟਰ ਅਮਰਜੀਤ ਸਿੰਘ ਬਨਭੌਰੀ, ਮਨਜੀਤ ਸਿੰਘ ਚੰਗਾਲ, ਜਥੇਦਾਰ ਮਹਿੰਦਰ ਸਿੰਘ ਲੱਡਾ, ਮਲਕੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸੱਤਾ ਕਾਂਝਲਾ, ਕੌਰ ਸਿੰਘ ਉਪਲੀ ਆਦਿ ਨੇ ਸੰਤ ਟੇਕ ਸਿੰਘ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement
Advertisement
Advertisement