ਧਾਰੀਵਾਲ: ਨਾਨਕਸ਼ਾਹੀ ਸਿੱਖ ਸੇਵਾ ਸੁਸਾਇਟੀ ਧਾਰੀਵਾਲ ਵਲੋਂ ਪਿੰਡ ਸੰਘਰ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖੀ ਦੇ ਪ੍ਰਚਾਰ ਲਈ ਸਮਾਗਮ ਕੀਤਾ ਗਿਆ। ਸੰਸਥਾ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਨਿਮਾਣਾ ਨੇ ਗੁਰਬਾਣੀ ਕੀਰਤਨ ਕੀਤ। ਸੰਸਥਾ ਦੇ ਸਰਪ੍ਰਸਤ ਜਥੇਦਾਰ ਨਿਰਵੈਰ ਸਿੰਘ, ਉਪ ਮੁੱਖ ਸੇਵਾਦਾਰ ਡਾ. ਕਮਲਜੀਤ ਸਿੰਘ ਕੇਜੇ ਅਤੇ ਪ੍ਰੈੱਸ ਸਕੱਤਰ ਇੰਜ. ਜਤਿੰਦਰ ਪਾਲ ਸਿੰਘ ਜੇਪੀ ਵੱਲੋਂ ਸੰਸਥਾ ਬਾਰੇ ਦੱਸਿਆ। ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਵੀ ਉਤਸਾਹਿਤ ਕਰਨ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਸਾਬਕਾ ਚੇਅਰਮੈਨ ਵਜੀਰ ਸਿੰਘ ਲਾਲੀ, ਬਾਬਾ ਨੱਥਾ ਸਿੰਘ, ਅਮਰਜੀਤ ਸਿੰਘ ਅਤੇ ਪਿੰਡ ਸੰਘਰ ਦੀ ਸੰਗਤ ਹਾਜ਼ਰ ਸੀ। -ਪੱਤਰ ਪ੍ਰੇਰਕ