ਸੜਕ ਹਾਦਸੇ ਵਿੱਚ ਔਰਤ ਦੀ ਮੌਤ; ਚਾਰ ਜ਼ਖ਼ਮੀ
05:20 AM Jun 11, 2025 IST
Advertisement
ਪੱਤਰ ਪ੍ਰੇਰਕ
ਟਾਂਡਾ, 10 ਜੂਨ
ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਇੱਥੋਂ ਦੇ ਦਾਰਾਪੁਰ ਬਾਈਪਾਸ ’ਤੇ ਅੱਜ ਸਵੇਰੇ ਡੋਡਾ (ਜੰਮੂ ਕਸ਼ਮੀਰ) ਤੋਂ ਕਪੂਰਥਲਾ ਜਾ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਔਰਤ ਦੀ ਮੌਤ ਹੋ ਗਈ ਅਤੇ 4 ਹੋਰ ਮੈਂਬਰ ਜ਼ਖ਼ਮੀ ਹੋ ਗਏ। ਹਾਦਸਾ ਸਵੇਰੇ 7 ਵਜੇ ਦੇ ਕਰੀਬ ਉਦੋਂ ਵਾਪਰਿਆ ਜਦ ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾ ਕੇ ਸੜਕ ’ਤੇ ਪਲਟ ਗਈ। ਇਸ ਕਾਰਨ ਕਾਰ ਸਵਾਰ ਔਰਤ ਸੋਨੀ ਬੇਗਮ ਪਤਨੀ ਮੁਹੰਮਦ ਸੁਲੇਮਾਨ ਨਿਵਾਸੀ ਬਲੇਸਾ ਥਾਣਾ ਗੋਨਦੋਹ (ਡੋਡਾ) ਜੰਮੂ ਕਸ਼ਮੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਉਸ ਦਾ ਪਤੀ ਮੁਹੰਮਦ ਸੁਲੇਮਾਨ, ਯਾਸਿਰਦੀਨ, ਮੁਹੰਮਦ ਅਯੂਬ ਅਤੇ ਜਾਨ ਮੁਹੰਮਦ ਜ਼ਖ਼ਮੀ ਹੋ ਗਏ। ਜਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਰੁਚਿਕਾ ਡਡਵਾਲ ਅਤੇ ਅਰਵਿੰਦਰ ਸਿੰਘ ਦੀ ਟੀਮ ਨੇ ਟਾਂਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਹੈ ਜਿੱਥੇ ਹਸਪਤਾਲ ਦੀ ਟੀਮ ਨੇ ਉਨ੍ਹਾਂ ਨੂੰ ਮੁੱਢਲੀ ਮੈਡੀਕਲ ਮਦਦ ਦਿੱਤੀ।
Advertisement
Advertisement
Advertisement
Advertisement