ਸ੍ਰੀਲੰਕਾ ਨੇ ਟੀ20 ਟੀਮ ਵਿੱਚ ਪਰੇਰਾ ਤੇ ਪ੍ਰਦੀਪ ਨੂੰ ਸ਼ਾਮਲ ਕੀਤਾ

ਕੋਲੰਬੋ, 27 ਫਰਵਰੀ
ਸ੍ਰੀਲੰਕਾ ਨੇ ਵੈਸਟਇੰਡੀਜ਼ ਖ਼ਿਲਾਫ਼ ਦੋ ਮੈਚਾਂ ’ਚ ਖੇਡਣ ਲਈ ਆਲ ਰਾਊਂਡਰ ਤਿਸਾਰਾ ਪਰੇਰਾ ਨੂੰ 15 ਮੈਂਬਰੀ ਟਵੰਟੀ20 ਟੀਮ ਵਿੱਚ ਸ਼ਾਮਲ ਕੀਤਾ।
ਕ੍ਰਿਕਟ ਬੋਰਡ ਨੇ ਇਹ ਵੀ ਕਿਹਾ ਕਿ ਸਾਲ ਦੇ ਸ਼ੁਰੂ ਵਿੱਚ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਟਵੰਟੀ20 ਲੜੀ ’ਚ ਬਾਹਰ ਕੀਤੇ ਗਏ ਮੱਧਮ ਰਫ਼ਤਾਰ ਦੇ ਗੇਂਦਬਾਜ਼ ਨੁਆਨ ਪ੍ਰਦੀਪ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਪਹਿਲਾ ਟੀ20 ਬੁੱਧਵਾਰ ਨੂੰ ਜਦੋਂਕਿ ਦੂਜਾ ਟੀ20 ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਦੋਵੇਂ ਮੁਕਾਬਲੇ ਕੈਂਡੀ ’ਚ ਹੋਣਗੇ।
ਸ੍ਰੀਲੰਕਾਈ ਟੀਮ ਵਿੱਚ ਲਸਿਥ ਮਲਿੰਗਾ (ਕਪਤਾਨ), ਅਵਿਸ਼ਕਾ ਫਰਨਾਂਡੋ, ਕੁਸਾਲ ਪਰੇਰਾ, ਸ਼ੇਹਾਨ ਜੈਸੂਰਿਆ, ਨਿਰੋਸ਼ਨ ਡਿਕਵੇਲਾ, ਕੁਸਾਲ ਮੈਂਡਿਸ, ਐਂਜੇਲੋ ਮੈਥਿਊਜ਼, ਧਨੰਜੈ ਡੀ ਸਿਲਵਾ, ਤਿਸਾਰਾ ਪਰੇਰਾ, ਦਾਸੁਨ ਸ਼ਨਾਕਾ, ਵਾਨਿੰਦੂ ਹਸਰੰਗਾ, ਲਕਸ਼ਣ ਸੰਦਾਕਨ, ਇਸਰੂ ਉਡਾਨਾ, ਨੁਆਨ ਪ੍ਰਦੀਪ ਤੇ ਲਾਹਿਰੂ ਕੁਮਾਰਾ ਸ਼ਾਮਲ ਹਨ।

-ਏਐੱਫਪੀ