ਨਵੀਂ ਦਿੱਲੀ: ਅੱਜ ਕੌਮੀ ਰਾਜਧਾਨੀ ’ਚ ਸੋਨੇ ਦੀ ਕੀਮਤ 94,150 ਰੁਪਏ ਪ੍ਰਤੀ 10 ਗ੍ਰਾਮ ਦੇ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਸਥਿਰ ਰਹੀ। 99.5 ਫੀਸਦ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ ਰਿਕਾਰਡ 93,700 ਰੁਪਏ ਪ੍ਰਤੀ 10 ਗ੍ਰਾਮ ’ਤੇ ਸਥਿਰ ਰਹੀ। ਬੀਤੇ ਦਿਨ 99.9 ਫੀਸਦ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ’ਚ ਦੋ ਹਜ਼ਾਰ ਰੁਪਏ ਦਾ ਵਾਧਾ ਹੋਇਆ ਸੀ। ਵਪਾਰੀਆਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਸਮੇਤ ਵੱਖ ਵੱਖ ਦੇਸ਼ਾਂ ’ਤੇ ਜਵਾਬੀ ਟੈਕਸ ਲਾਉਣ ਸਬੰਧੀ ਐਲਾਨ ਤੋਂ ਪਹਿਲਾਂ ਸੋਨੇ ਦੀ ਕੀਮਤ ਸਥਿਰ ਰਹੀ। ਹਾਲਾਂਕਿ ਚਾਂਦੀ ਦੀ ਕੀਮਤ ’ਚ ਇੱਕ ਹਜ਼ਾਰ ਰੁਪਏ ਦੀ ਕਮੀ ਦਰਜ ਕੀਤੀ ਗਈ ਹੈ ਤੇ ਇਸ ਦੀ ਕੀਮਤ 1,01,500 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ। -ਪੀਟੀਆਈ