ਦੀਪਕ ਠਾਕੁਰਤਲਵਾੜਾ, 9 ਜੂਨਪੰਜਾਬ ਸਰਕਾਰ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਸ਼ਹਿਰਾਂ ਨੂੰ ਗੰਦਗੀ ਮੁਕਤ ਕਰਨ ਲਈ ਯਤਨਸ਼ੀਲ ਹੈ। ਇਹ ਜਾਣਕਾਰੀ ਹਲਕਾ ਵਿਧਾਇਕ ਐਡ. ਕਰਮਬੀਰ ਸਿੰਘ ਘੁੰਮਣ ਨੇ ਅੱਜ ਸਥਾਨਕ ਪਬਲਿਕ ਹਾਈ ਸਕੂਲ ਨੇੜੇ ਨਿਰਮਾਣ ਅਧੀਨ ਵਾਟਰ ਟਰੀਟਮੈਂਟ ਪਲਾਂਟ ਦੇ ਸੋਧੇ ਹੋਏ ਪਾਣੀ ਨੂੰ ਖੇਤੀ ਲਈ ਵਰਤਣ ਵਾਸਤੇ ਸ਼ੁਰੂ ਕੀਤੀ ਜਾਣ ਵਾਲੀ ਯੋਜਨਾ (ਐੱਸਟੀਪੀ) ਦਾ ਉਦਘਾਟਨ ਕਰਨ ਉਪਰੰਤ ਲੋਕਾਂ ਨਾਲ ਸਾਂਝੀ ਕੀਤੀ।ਵਿਧਾਇਕ ਘੁੰਮਣ ਨੇ ਦਸਿਆ ਕਿ ਕਰੀਬ 1.92 ਕਰੋੜ ਰੁਪਏ ਦੀ ਲਾਗਤ ਨਾਲ ਸੋਧਿਆ ਹੋਇਆ ਪਾਣੀ ਜ਼ਮੀਨ ਦੋਜ਼ ਪਾਈਪਾਂ ਰਾਹੀਂ ਖੇਤਾਂ ਤੱਕ ਪਹੁੰਚਾਇਆ ਜਾਵੇਗਾ। ਇਸ ਪਾਣੀ ਨਾਲ 144 ਹੈਕਟੇਅਰ ਦੇ ਕਰੀਬ ਰਕਬੇ ਨੂੰ 24 ਘੰਟੇ ਮੁਫ਼ਤ ਪਾਣੀ ਉਪਲਬਧ ਹੋਵੇਗਾ। ਇਸ ਮੌਕੇ ਨਗਰ ਕੌਂਸਲ ਤਲਵਾੜਾ ਪ੍ਰਧਾਨ ਹਰਸ਼ ਕੁਮਾਰ ਉਰਫ਼ ਆਸ਼ੂ ਅਰੋੜਾ, ਕੌਂਸਲਰ ਅਮਿਤ ਗਿੱਲ ਤੇ ਜੋਗਿੰਦਰ ਪਾਲ ਛਿੰਦਾ, ਸ਼ਹਿਰੀ ਪ੍ਰਧਾਨ ਸ਼ਿਵਮ ਤਲੂਜਾ, ਰਾਜੇਸ਼ ਸ਼ਰਮਾ ਮੰਡਲ ਭੂਮੀ ਰੱਖਿਆ ਅਫ਼ਸਰ ਹੁਸ਼ਿਆਰਪੁਰ, ਅਸ਼ਵਨੀ ਕੁਮਾਰ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਤਲਵਾੜਾ, ਅਮਰਜੀਤ ਸਿੰਘ, ਅਨਿਲ ਕੁਮਾਰ ਤੇ ਰਾਜੇਸ਼ ਕੁਮਾਰ ਭੂਮੀ ਰੱਖਿਆ ਅਫ਼ਸਰ ਤਲਵਾੜਾ, ਸਰਪੰਚ ਧਰਮਵੀਰ ਸਿੰਘ ਟੋਹਲੂ, ਸਰਪੰਚ ਮਹਿਮਾ ਸਧਾਣੀ, ਗਿਰਧਾਰੀ ਲਾਲ ਅਤੇ ਰਣਬੀਰ ਸਿੰਘ ਹਾਜ਼ਰ ਸਨ।