For the best experience, open
https://m.punjabitribuneonline.com
on your mobile browser.
Advertisement

ਸੇਖੋਂ ਵੱਲੋਂ ਦਰਬਾਰ ਗੰਜ ਦੀਆਂ ਸੜਕਾਂ ਦੀ ਮੁਰੰਮਤ ਦਾ ਉਦਘਾਟਨ

05:04 AM Jul 06, 2025 IST
ਸੇਖੋਂ ਵੱਲੋਂ ਦਰਬਾਰ ਗੰਜ ਦੀਆਂ ਸੜਕਾਂ ਦੀ ਮੁਰੰਮਤ ਦਾ ਉਦਘਾਟਨ
ਸੜਕਾਂ ਦੀ ਮੁਰੰਮਤ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ।
Advertisement

ਕਮਲਜੀਤ ਕੌਰ
ਫਰੀਦਕੋਟ, 5 ਜੁਲਾਈ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਥਾਨਕ ਦਰਬਾਰ ਗੰਜ ਰੈਸਟ ਹਾਊਸ ਵਿੱਚ ਅੰਦਰੂਨੀ ਸੜਕਾਂ ਦੀ ਮੁਰੰਮਤ ਦਾ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਿਧਾਇਕ ਸੇੇਖੋਂ ਨੇ ਪੰਜਾਬ ਵਿਧਾਨ ਸਭਾ ਵਿੱਚ ਦਰਬਾਰ ਗੰਜ ਦੀਆਂ ਸੜਕਾਂ ਦੀ ਮੁਰੰਮਤ ਦਾ ਮੁੱਦਾ ਉਠਾਇਆ ਸੀ। ਵਿਧਾਇਕ ਨੇ ਦੱਸਿਆ ਕਿ ਦਰਬਾਰ ਗੰਜ ਰੈਸਟ ਹਾਊਸ ਸ਼ਹਿਰ ਦੀ ਵਧੀਆ ਸੈਰਗਾਹ ਹੋਣ ਕਰਕੇ ਸਵੇਰੇ ਸ਼ਾਮ ਸ਼ਹਿਰ ਦੇ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਵੱਲੋਂ ਸੈਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦਰਬਾਰ ਗੰਜ ਕੰਪਲੈਕਸ ਦੇ ਖੇਤਰ ਵਿੱਚ ਵੱਖ-ਵੱਖ ਅਧਿਕਾਰੀਆਂ ਦੇ ਦਫਤਰ ਬਣੇ ਹੋਏ ਹਨ। ਇਨ੍ਹਾਂ ਦਫਤਰਾਂ ਅਤੇ ਰਿਹਾਇਸ਼ੀ ਕੋਠੀਆਂ ਅਤੇ ਕੁਆਰਟਰਾਂ ਨੂੰ ਜੋੜਨ ਲਈ ਲਾਲ ਕੋਠੀ ਏਰੀਏ ਅਤੇ ਦਰਬਾਰ ਗੰਜ ਕੰਪਲੈਕਸ ਵਿੱਚ ਅੰਦਰੂਨੀ ਸੜਕਾਂ ਬਣੀਆਂ ਹੋਈਆ ਹਨ, ਜਿਨ੍ਹਾਂ ਦੀ ਮੁਰੰਮਤ ਲਗਪਗ 2009-10 ਵਿੱਚ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਲੰਮਾ ਸਮਾਂ ਬੀਤ ਜਾਣ ਉਪਰੰਤ ਇਹ ਸੜਕਾਂ ਕਾਫ਼ੀਆਂ ਟੁੱਟ ਗਈਆਂ ਸਨ। ਇਸ ’ਤੇ ਪੰਜਾਬ ਸਰਕਾਰ ਪਾਸੋਂ ਪ੍ਰਵਾਨਗੀ ਜਾਰੀ ਹੋਣ ਉਪਰੰਤ ਇਸ ਦੀ ਮੁਰੰਮਤ ਦਾ ਕੰਮ ਬਾਕਾਇਦਾ ਤੌਰ ’ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਕੰਮ 39.98 ਲੱਖ ਦੀ ਲਾਗਤ ਨਾਲ 3 ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਜ਼ਿਲ੍ਹਾ ਵਾਸੀਆਂ ਨੂੰ ਵਧੀਆ ਸੈਰਗਾਹ ਮਿਲੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਬਾਬਾ, ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ, ਐੱਸਡੀਓ ਸਵਰਨਦੀਪ ਸਿੰਘ, ਅਮਰਜੀਤ ਸਿੰਘ ਪਰਮਾਰ, ਗੁਰਪਿੰਦਰ ਸਿੰਘ, ਬਲਾਕ ਪ੍ਰਧਾਨ ਜਗਮੋਹਨ ਲੱਕੀ, ਸਰਪੰਚ ਹਰਮੇਸ਼ ਭੱਟੀ, ਸਰਪੰਚ ਗੁਰਦੀਪ ਸਿੰਘ ਹਾਜ਼ਰ ਸਨ।

Advertisement

ਵਿਧਾਇਕ ਵੱਲੋਂ ਪੱਖੋਂ ਕੈਂਚੀਆਂ ਦੀ ਪੰਚਾਇਤ ਨੂੰ ਐਬੂਲੈਂਸ ਭੇਟ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਵਿਧਾਇਕ ਲਾਭ ਸਿੰਘ ਉਗੋਕੇ ਨੇ ਬਲਾਕ ਸ਼ਹਿਣਾ ਦੀ ਗ੍ਰਾਮ ਪੰਚਾਇਤ ਪੱਖੋ ਕੈਂਚੀਆਂ ਨੂੰ ਐਬੂਲੈਂਸ ਦਿੱਤੀ ਹੈ। ਇਹ ਐਬੂਲੈਂਸ ਪਿੰਡ ਦੇ ਗੁਰਦੁਆਰੇ ਅਤੇ ਗੁਰੂ ਤੇਗ ਬਹਾਦਰ ਦਵਾਖਾਨਾ ਵਿਖੇ ਖੜ੍ਹੇਗੀ। ਪਿੰਡ ਦੇ ਸਰਪੰਚ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਪੱਖੋ ਕੈਂਚੀਆਂ ਵਿੱਚ ਨਵੇਂ ਬਣੇ ਗੁਰਦੁਆਰੇ ਵਿੱਚ ਸਹਿਜ ਪਾਠਾਂ ਦੀ ਲੜੀ ਸ਼ੁਰੂ ਕੀਤੀ ਹੋਈ ਹੈ। ਇਸ ਵਿੱਚ ਹਰ ਚੌਥੇ ਦਿਨ ਸਹਿਜ ਪਾਠ ਦੇ ਭੋਗ ਪਾਏ ਜਾਂਦੇ ਹਨ। ਇਸ ਮੌਕੇ ਹੀ ਹਲਕਾ ਵਿਧਾਇਕ ਵੱਲੋਂ ਐਬੂਲੈਂਸ ਦਿੱਤੀ ਗਈ ਹੈ। ਇਸ ਮੌਕੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਮਣਕੂ, ਗੁਰਦਿਆਲ ਸਿੰਘ ਆਰੇ ਵਾਲਾ, ਨਛੱਤਰ ਸਿੰਘ ਮਣਕੂ, ਜੀਤ ਸਿੰਘ, ਨੇਕ ਸਿੰਘ ਭਾਈਰੂਪੇ ਵਾਲਾ, ਮਨਪ੍ਰੀਤ ਸਿੰਘ ਪ੍ਰਧਾਨ ਹਾਜ਼ਰ ਸਨ।

Advertisement
Advertisement

Advertisement
Author Image

Supinder Singh

View all posts

Advertisement