ਸੁੰਨੀ ਵਕਫ਼ ਬੋਰਡ ਦੇ ਮੁਖੀ ਨੂੰ ਸੁਰੱਖਿਆ ਦੇਣ ਦੇ ਹੁਕਮ

ਨਵੀਂ ਦਿੱਲੀ, 14 ਅਕਤੂਬਰ
ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਉੱਤਰ ਪ੍ਰਦੇਸ਼ ਸੁੰਨੀ ਵਕਫ਼ ਬੋਰਡ ਦੇ ਚੇਅਰਪਰਸਨ ਜ਼ਫ਼ਰ ਅਹਿਮਦ ਫ਼ਾਰੂਕੀ ਨੂੰ ਫ਼ੌਰੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਹੈ। ਫ਼ਾਰੂਕੀ ਨੇ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਸਿਖਰਲੀ ਅਦਾਲਤ ਤੋਂ ਸੁਰੱਖਿਆ ਮੰਗੀ ਸੀ। ਫ਼ਾਰੂਕੀ ਨੇ ਹਾਲ ਹੀ ਵਿੱਚ ਰਾਮ ਜਨਮਭੂਮੀ ਬਾਬਰੀ ਮਸਜਿਦ ਜ਼ਮੀਨ ਵਿਵਾਦ ਨੂੰ ਵਿਚੋਲਗੀ ਜ਼ਰੀਏ ਹੱਲ ਕਰਨ ਦੇ ਅਮਲ ਨੂੰ ਮੁੜ ਸ਼ੁਰੂ ਕਰਨ ਦੀ ਪੈਰਵੀ ਕੀਤੀ ਸੀ।

-ਟਨਸ

Tags :