ਸੁਸਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਮੰਗ ਪੱਤਰ

ਹਰਦੀਪ ਸਿੰਘ ਸੋਢੀ
ਧੂਰੀ, 10 ਸਤੰਬਰ

ਦੌਲਤਪੁਰ ਦਾ ਵਫ਼ਦ ਐੱਸਡੀਐਮ ਸਤਵੰਤ ਸਿੰਘ ਨੂੰ ਮੰਗ ਪੱਤਰ ਸੌਂਪਦਾ ਹੋਇਆ।

ਸੁਸਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਪਿੰਡ ਦੌਲਤਪੁਰ ਦੀ ਪੰਚਾਇਤ ਤੇ ਵਸਨੀਕਾਂ ਵੱਲੋਂ ਸਰਪੰਚ ਹਰਦੀਪ ਸਿੰਘ ਦੌਲਤਪੁਰ ਦੀ ਅਗਵਾਈ ਹੇਠ ਐੱਸਡੀਐਮ ਧੂਰੀ ਸਤਵੰਤ ਸਿੰਘ ਅਤੇ ਡੀਐੱਸਪੀ ਧੂਰੀ ਰਛਪਾਲ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਸਮੱਸਿਆ ਦੇ ਹੱਲ ਦੀ ਮੰਗ ਕੀਤੀ।
ਮੰਗ ਪੱਤਰ ਦੇਣ ਉਪਰੰਤ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਨੇੜੇ ਸਥਿਤ ਗੁਦਾਮਾਂ ਵਿਚੋਂ ਜਿੱਥੇ ਵੱਡੇ ਪੱਧਰ ’ਤੇ ਆਉਂਦੀ ਸੁੱਸਰੀ ਕਾਰਨ ਪਿੰਡ ਦੇ ਲੋਕ ਪ੍ਰੇਸ਼ਾਨ ਹਨ ਉੱਥੇ ਗੁੱਜਰ ਬਰਾਦਰੀ ਦੇ ਲੋਕਾਂ ਵੱਲੋਂ ਪਿੰਡ ਅੰਦਰ ਵੱਡੇ ਪੱਧਰ ’ਤੇ ਪਸ਼ੂ ਲਿਆ ਕੇ ਗੰਦਗੀ ਫੈਲਾਉਣ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਲਗਾਏ ਗਏ ਬੂਟਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਤੋਂ ਪਿੰਡ ਦੇ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ। ਇਸ ਮੌਕੇ ਰਣਦੀਪ ਸਿੰਘ, ਨਰਪਿੰਦਰ ਸਿੰਘ, ਪਵਨ ਕੁਮਾਰ, ਰਾਜਵਿੰਦਰ ਕੌਰ (ਸਾਰੇ ਮੈਂਬਰ ਪੰਚਾਇਤ) ਗੁਰਮੇਲ ਸਿੰਘ, ਹਨੀ, ਗੁਰਜੀਤ ਸਿੰਘ, ਨਿਰਮਲ ਸਿੰਘ ਤੇ ਜਸਵੰਤ ਕੌਰ ਹਾਜ਼ਰ ਸਨ।