ਕਰਮਵੀਰ ਸਿੰਘ ਸੈਣੀਮੂਨਕ, 5 ਅਪਰੈਲਲੰਮੇ ਰੇੜਕੇ ਤੋਂ ਬਾਅਦ ਅੱਜ ਨਗਰ ਪੰਚਾਇਤ ਮੂਨਕ ਦੇ ਕੌਂਸਲਰਾਂ ਨੇ ਆਪਣੇ ਪ੍ਰਧਾਨ ਦੀ ਚੋਣ ਕੀਤੀ। ਇਸ ਤੋਂ ਪਹਿਲਾਂ ਦੋ ਵਾਰ ਸਹਿਮਤੀ ਨਾ ਬਣਨ ਕਾਰਨ ਪ੍ਰਸ਼ਾਸਨ ਨੂੰ ਚੋਣ ਮੁਲਤਵੀ ਕਰਨੀ ਪਈ ਸੀ। ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਦੀ ਚੋਣ ਕਨਵੀਨਰ ਐੱਸਡੀਐੱਮ ਮੂਨਕ ਸੂਬਾ ਸਿੰਘ ਅਤੇ ਈਓ ਬਰਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਚੁਣੇ ਗਏ ਸਾਰੇ ਕੌਂਸਲਰਾਂ ਦੀ ਮੀਟਿੰਗ ਹੋਈ। ਇਸ ਦੌਰਾਨ ਸੁਮਨ ਰਾਣੀ ਨੂੰ ਨਗਰ ਪੰਚਾਇਤ ਮੂਨਕ ਦਾ ਪ੍ਰਧਾਨ ਚੁਣਿਆ ਗਿਆ। ਸੁਮਨ ਰਾਣੀ ਦਾ ਨਾਮ ਨਛੱਤਰ ਰਾਓ ਨੇ ਪ੍ਰਸਤਾਵਿਤ ਕੀਤਾ। ਮੁਖਤਿਆਰ ਸਿੰਘ ਨੇ ਨਾਮ ਦੀ ਪੁਸ਼ਟੀ ਕੀਤੀ। ਸੁਮਨ ਰਾਣੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵਾਰਡ ਵਾਈਜ਼ ਕੌਂਸਲਰ ਸੰਤੋਸ਼ ਰਾਣੀ, ਗੁਰਵਿੰਦਰ ਸਿੰਘ, ਪ੍ਰਭਜੋਤ ਕੌਰ, ਮੁਖਤਿਆਰ ਸਿੰਘ, ਪਾਸ਼ੋ ਦੇਵੀ, ਰਾਜੇਸ਼ ਕੁਮਾਰ, ਸੁਮਨ ਰਾਣੀ, ਜਸਪਾਲ ਸਿੰਘ, ਮਨਪ੍ਰੀਤ ਕੌਰ, ਜਗਸੀਰ ਸਿੰਘ, ਨਛੱਤਰ ਸਿੰਘ, ਜ਼ਿਲ੍ਹਾ ਸਿੰਘ, ਅਮਨਦੀਪ ਕੌਰ, ਪੁਲੀਸ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਮੂਨਕ ਦਾ ਸਟਾਫ ਮੌਜੂਦ ਸੀ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।