ਪੱਤਰ ਪ੍ਰੇਰਕਕਪੂਰਥਲਾ, 9 ਜੂਨਇੱਥੇ ਸਰਾਫ਼ਾ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ’ਚ ਬੀਤੇ ਦਿਨ ਹੋਈ ਹੋਈ ਚੋਰੀ ਸਬੰਧੀ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੁਕਾਨ ਮਾਲਕ ਅਜੈ ਕੁਮਾਰ ਪੁੱਤਰ ਲਾਲ ਚੰਦ ਵਾਸੀ ਲਾਹੋਰੀ ਗੇਟ ਨੇ ਪੁਲੀਸ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਉਸਦੀ ਸਿੰਘ ਜਿਊਲਰਜ਼ ਦੇ ਨਾਮ ’ਤੇ ਦੁਕਾਨ ਹੈ ਤੇ ਮਾਰਕੀਟ ’ਚ ਦੁਕਾਨਦਾਰਾਂ ਨੇ ਮਿਲ ਕੇ ਚੌਕੀਦਾਰ ਰੱਖਿਆ ਹੋਇਆ ਹੈ। ਉਸ ਨੂੰ ਸੱਤ ਜੂਨ ਨੂੰ ਸੂਚਨਾ ਮਿਲੀ ਸੀ ਕਿ ਦੁਕਾਨ ’ਤੇ ਚੋਰੀ ਹੋ ਗਈ ਹੈ। ਚੋਰ ਕਰੀਬ ਅੱਧਾ ਕਿਲੋ ਸੋਨਾ ਤੇ 20 ਕਿਲੋ ਚਾਂਦੀ ਦੇ ਗਹਿਣੇ ਤੇ ਇੱਕ ਲੱਖ ਦੀ ਨਕਦੀ ਲੈ ਗਏ ਸਨ।