For the best experience, open
https://m.punjabitribuneonline.com
on your mobile browser.
Advertisement

ਸੁਨਾਮ ਵਿੱਚ ਦਸਤਾਰ ਚੇਤਨਾ ਮਾਰਚ

07:25 AM Apr 12, 2025 IST
ਸੁਨਾਮ ਵਿੱਚ ਦਸਤਾਰ ਚੇਤਨਾ ਮਾਰਚ
ਮਾਰਚ ਸ਼ੁਰੂ ਕਰਵਾਉਂਦੇ ਹੋਏ ਤਖਤ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ। -ਫੋਟੋ: ਸੱਤੀ
Advertisement

ਨਿੱਜੀ ਪੱਤਰ ਪ੍ਰੇਰਕ

ਸੁਨਾਮ ਊਧਮ ਸਿੰਘ ਵਾਲਾ, 11 ਅਪਰੈਲ
ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਨਾਮਦੇਵ ਵੱਲੋਂ ਸਰਦਾਰੀਆਂ ਟਰੱਸਟ ਪੰਜਾਬ ਅਤੇ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦੇ ਸਹਿਯੋਗ ਸਦਕਾ ਨਿਵੇਕਲੀ ਪਹਿਲ ਕਰਦਿਆਂ ਸ਼ਹਿਰ ਅੰਦਰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਦਸਤਾਰ ਚੇਤਨਾ ਮਾਰਚ ਕਰਵਾਇਆ ਗਿਆ। ਦਸਤਾਰ ਚੇਤਨਾ ਮਾਰਚ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਵੀ ਹਿੱਸਾ ਲਿਆ ਜਿਨ੍ਹਾਂ ਨੇ ਆਪਣੇ ਸਿਰ ਦੇ ਉੱਤੇ ਕੇਸਰੀ ਦੁਪੱਟੇ ਸਜਾਏ ਹੋਏ ਸਨ।

Advertisement

ਚੇਤਨਾ ਮਾਰਚ ਦਾ ਉਦੇਸ਼ ਇਹ ਸੀ ਕਿ ਸਾਡੇ ਸਿਰਾਂ ਤੋਂ ਅਲੋਪ ਹੋ ਰਹੀਆਂ ਦਸਤਾਰਾਂ ਨੂੰ ਦੁਬਾਰਾ ਸਾਡੇ ਬੱਚਿਆਂ ਦੇ ਸਿਰ ਤੇ ਸਜਾਉਂਣ ਲਈ ਇਹ ਯੋਗ ਉਪਰਾਲਾ ਕੀਤਾ ਗਿਆ। ਦਸਤਾਰ ਚੇਤਨਾ ਮਾਰਚ ਦੀ ਅਰੰਭਤਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਵੱਲੋਂ ਕਰਨ ਮਗਰੋਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਂਣਾ ਸਮੇਂ ਦੀ ਲੋੜ ਬਣ ਗਈ ਹੈ। ਇਸ ਮੌਕੇ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਜੱਸਲ ਅਤੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਜਿੱਥੇ ਨੌਜਵਾਨਾਂ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੱਢੇ ਜਾ ਰਹੇ ਦਸਤਾਰ ਚੇਤਨਾ ਮਾਰਚ ਦੀ ਵਧਾਈ ਦਿੱਤੀ, ਉੱਥੇ ਉਹਨਾਂ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਗੁਰਦੁਆਰਾ ਬਾਬਾ ਨਾਮਦੇਵ ਜੀ ਦੇ ਮੁੱਖ ਗ੍ਰੰਥੀ ਭਾਈ ਜਗਮੇਲ ਸਿੰਘ ਛਾਜਲਾ ਨੇ ਵੀ ਚੇਤਨਾ ਮਾਰਚ ਵਿੱਚ ਸ਼ਾਮਲ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਦਸਤਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤਰਲੋਚਨ ਸਿੰਘ ਮੋਹਲ ਸਕੱਤਰ ਕੁਲਵਿੰਦਰ ਸਿੰਘ ਮੋਹਲ ਨੇ ਸਮੁੱਚੀਆਂ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸਤਨਾਮ ਸਿੰਘ ਦਬੜੀਖਾਨਾ, ਜੁਗਰਾਜ ਸਿੰਘ ਢੱਡਰੀਆਂ, ਰਾਜਪ੍ਰੀਤ ਸਿੰਘ ਬਡਰੁੱਖਾਂ, ਲੱਕੀ ਜੱਸਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Advertisement
Advertisement

Advertisement
Author Image

Inderjit Kaur

View all posts

Advertisement