ਸੁਖਬੀਰ ਵੱਲੋਂ ਕਬੱਡੀ ਕੱਪ ਦਾ ਪੋਸਟਰ ਜਾਰੀ
05:20 AM Feb 04, 2025 IST
Advertisement
ਐੱਸਏਐੱਸ ਨਗਰ (ਮੁਹਾਲੀ): ਜਾਨਕੀ ਦਾਸ ਸਪੋਰਟਸ ਕਲੱਬ ਬੱਲੋਮਾਜਰਾ ਵੱਲੋਂ 25ਵਾਂ ਜਾਨਕੀ ਦਾਸ ਯਾਦਗਾਰੀ ਕਬੱਡੀ ਕੱਪ 8 ਅਤੇ 9 ਫਰਵਰੀ ਨੂੰ ਪਿੰਡ ਬੱਲੋਮਾਜਰਾ ਵਿੱਚ ਕਰਾਇਆ ਜਾ ਰਿਹਾ ਹੈ। ਕਬੱਡੀ ਕੱਪ ਦੇ ਪਹਿਲੇ ਦਿਨ ਪੁਆਧ ਫੈਡਰੇਸ਼ਨ ਦੀਆਂ ਕਬੱਡੀ ਟੀਮਾਂ ਦੇ ਮੁਕਾਬਲੇ ਹੋਣਗੇ। ਦੂਜੇ ਦਿਨ ਆਲ ਓਪਨ ਦੇ ਸੱਦੇ ਹੋਏ ਅੱਠ ਕਬੱਡੀ ਕਲੱਬਾਂ ਦੇ ਮੁਕਾਬਲੇ ਹੋਣਗੇ। ਜੇਤੂ ਟੀਮਾਂ ਨੂੰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਨਾਮ ਵੰਡਣਗੇ। ਸ੍ਰੀ ਬਾਦਲ ਨੇ ਅੱਜ ਕਬੱਡੀ ਕੱਪ ਦਾ ਪੋਸਟਰ ਜਾਰੀ ਕੀਤਾ। ਇਸ ਮੌਕੇ ਕਬੱਡੀ ਕੱਪ ਦੇ ਪ੍ਰਬੰਧਕ ਸੁਖਵਿੰਦਰ ਸਿੰਘ ਛਿੰਦੀ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਕਬੱਡੀ ਫੈਡਰੇਸ਼ਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਖੇਡ ਕਲੱਬ ਬੱਲੋਮਾਜਰਾ ਦੇ ਅਹੁਦੇਦਾਰ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement
Advertisement