ਸੁਖਬੀਰ ਦੇ ਪ੍ਰਧਾਨ ਬਣਨ ’ਤੇ ਸਾਬਕਾ ਵਿਧਾਇਕ ਤੇ ਸਮਰਥਕਾਂ ਨੇ ਲੱਡੂ ਵੰਡੇ
ਸੁਦੇਸ਼ ਕੁਮਾਰ ਹੈਪੀ
ਤਲਵੰਡੀ ਭਾਈ, 13 ਅਪਰੈਲ
ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਬਣਨ ਦੀ ਖ਼ੁਸ਼ੀ ਵਿੱਚ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਉਨ੍ਹਾਂ ਦੇ ਸਮਰਥਕਾਂ ਨੇ ਅੱਜ ਕਸਬਾ ਮੁੱਦਕੀ ਦੇ ਬਾਘਾਪੁਰਾਣਾ ਰੋਡ ’ਤੇ ਸਥਿਤ ਪੁਲ ਹੇਠਾਂ ਇਕੱਠੇ ਹੋ ਕੇ ਇੱਕ-ਦੂਜੇ ਨੂੰ ਲੱਡੂ ਛਕਾਏ। ਇਸ ਮੌਕੇ ’ਤੇ ਜਿੰਦੂ ਨੇ ਕਿਹਾ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲਾ ਦਲ ਹੀ ਅਸਲੀ ਅਕਾਲੀ ਦਲ ਹੈ ਤੇ ਇਸ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਅਖੌਤੀ ਅਕਾਲੀਆਂ ਨੂੰ ਪੰਜਾਬੀ ਮੂੰਹ ਨਹੀਂ ਲਾਉਣਗੇ। ਜਿੰਦੂ ਨੇ ਕਿਹਾ ਕਿ ਇੱਕੋ-ਇੱਕ ਪੰਜਾਬ ਹਿਤੈਸ਼ੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ 2027 ਵਿੱਚ ਸਰਕਾਰ ਬਣਨੀ ਤੈਅ ਹੈ। ਉਪਰੰਤ ਜਿੰਦੂ ਆਪਣੇ ਸੈਂਕੜੇ ਸਮਰਥਕਾਂ ਦੇ ਕਾਫ਼ਲੇ ਨਾਲ ਤਲਵੰਡੀ ਸਾਬੋ ਵਿਖੇ ਹੋਣ ਵਾਲੀ ਅਕਾਲੀ ਦਲ ਦੀ ਸੂਬਾਈ ਰੈਲੀ ਨੂੰ ਰਵਾਨਾ ਹੋ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਤਪਾਲ ਸਿੰਘ ਤਲਵੰਡੀ, ਮਹਿੰਦਰ ਸਿੰਘ ਸਿੱਧੂ ਤੇ ਜਗਸੀਰ ਸਿੰਘ ਗਿੱਲ (ਦੋਵੇਂ ਸਾਬਕਾ ਮੀਤ ਪ੍ਰਧਾਨ), ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ, ਜਤਿੰਦਰ ਸਿੰਘ ਘਾਲੀ ਹਾਜ਼ਰ ਸਨ।
ਇਕ ਜੂਦੇ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਹੋਰ ਆਗੂ।