ਸੀਵਰੇਜ ਦੇ ਕੰਮ ਦੌਰਾਨ ਘਰ ਦੀ ਕੰਧ ਤੇ ਬਾਥਰੂਮ ਢਹੇ

ਕੇ.ਪੀ ਸਿੰਘ
ਗੁਰਦਾਸਪੁਰ, 20 ਸਤੰਬਰ

ਮਿੱਟੀ ਪੁੱਟੇ ਜਾਣ ਸਮੇਂ ਡਿੱਗੀ ਘਰ ਦੀ ਕੰਧ ਅਤੇ ਬਾਥਰੂਮ।

ਇੱਥੋਂ ਦੇ ਵਾਰਡ ਨੰਬਰ-14 ਸਥਿਤ ਨਬੀਪੁਰ ਕਾਲੋਨੀ ਦੀਆਂ ਗਲੀਆਂ ਵਿੱਚ ਸੀਵਰੇਜ ਦੀਆਂ ਪਾਈਪਾਂ ਪਾਉਣ ਦੇ ਚੱਲ ਰਹੇ ਕੰਮ ਦੌਰਾਨ ਜੇਸੀਬੀ ਮਸ਼ੀਨ ਵੱਲੋਂ ਮਿੱਟੀ ਪੁੱਟੇ ਜਾਣ ’ਤੇ ਇੱਕ ਘਰ ਦੀ ਬਾਹਰੀ ਕੰਧ ਅਤੇ ਬਾਥਰੂਮ ਢਹਿ ਢੇਰੀ ਹੋ ਗਏ। ਘਰ ਦੇ ਮਾਲਕ ਹਰਬੰਸ ਸਿੰਘ ਪੁੱਤਰ ਤਾਰਾ ਸਿੰਘ ਨੇ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਗਲੀ ਪੁੱਟੀ ਜਾ ਰਹੀ ਹੈ ਅਤੇ ਜੇਸੀਬੀ ਨਾਲ ਕੰਮ ਚੱਲ ਰਿਹਾ ਹੈ। ਅੱਜ ਗ਼ਲਤ ਤਰੀਕੇ ਨਾਲ ਮਿੱਟੀ ਪੁੱਟੇ ਜਾਣ ਕਾਰਨ ਉਨ੍ਹਾਂ ਦੇ ਘਰ ਦੀ ਬਾਹਰੀ ਕੰਧ ਦਾ ਇੱਕ ਹਿੱਸਾ ਅਤੇ ਬਾਥਰੂਮ ਡਿੱਗ ਗਿਆ। ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਵੀ ਜੇਸੀਬੀ ਚਾਲਕਾਂ ਨੂੰ ਕਿਹਾ ਸੀ ਜੇ ਮਿੱਟੀ ਪੁੱਟਣ ਦੇ ਕੰਮ ਸਮੇਂ ਥੋੜ੍ਹਾ ਧਿਆਨ ਰੱਖਿਆ ਜਾਏ ਕਿਉਂਕਿ ਪਹਿਲਾਂ ਹੀ ਉਨ੍ਹਾਂ ਦੇ ਘਰ ਦੀਆਂ ਕੰਧਾਂ ਤੇ ਲਾਪਰਵਾਹੀ ਨਾਲ ਮਿੱਟੀ ਪੁੱਟੇ ਜਾਣ ਕਾਰਨ ਤਰੇੜਾਂ ਆਈਆਂ ਹਨ। ਉਸ ਨੇ ਇਸ ਨੁਕਸਾਨ ਲਈ ਹਰਜਾਨੇ ਦੀ ਮੰਗ ਕੀਤੀ ਹੈ।

Tags :