ਸੀਯੂਈਟੀ ਪ੍ਰੀਖਿਆ: ਲੁਧਿਆਣਾ ਦੀ ਅਨੰਨਿਆ ਦੇਸ਼ ਭਰ ’ਚੋਂ ਅੱਵਲ
04:28 AM Jul 05, 2025 IST
Advertisement
ਲੁਧਿਆਣਾ (ਗੁਰਿੰਦਰ ਸਿੰਘ): ਇੱਥੋਂ ਦੇ ਡੀਏਵੀ ਸਕੂਲ ਪੱਖੋਵਾਲ ਰੋਡ ਦੀ ਵਿਦਿਆਰਥਣ ਅਨੰਨਿਆ ਜੈਨ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ-ਯੂਜੀ) ਦੀ ਪ੍ਰੀਖਿਆ ਵਿੱਚ ਆਲ ਇੰਡੀਆ ਰੈਂਕ 1 ਹਾਸਲ ਕਰਕੇ ਸ਼ਾਨਦਾਰ ਮੀਲ ਪੱਥਰ ਸਥਾਪਤ ਕੀਤਾ ਹੈ। ਅਨੰਨਿਆ ਪੂਰੇ ਭਾਰਤ ’ਚੋਂ ਇਕਲੌਤੀ ਉਮੀਦਵਾਰ ਹੈ, ਜਿਸ ਨੇ 5 ’ਚੋਂ 4 ਵਿਸ਼ਿਆਂ ਵਿੱਚ 100 ਫੀਸਦ ਅੰਕ ਹਾਸਲ ਕੀਤੇ ਹਨ। ਇਸ ਵੱਕਾਰੀ ਦਾਖਲਾ ਪ੍ਰੀਖਿਆ ਵਿੱਚ ਸਿੱਖਿਆ ਮੰਤਰਾਲੇ ਅਧੀਨ ਕੇਂਦਰੀ ‘ਵਰਸਿਟੀਆਂ ’ਚ ਅੰਡਰਗ੍ਰੈਜੁਏਟ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਦੇ ਇੱਛੁਕ ਦਸ ਲੱਖ ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਸੀ।
Advertisement
Advertisement
Advertisement
Advertisement