ਪੱਤਰ ਪ੍ਰੇਰਕਅਬੋਹਰ, 12 ਅਪਰੈਲਫਾਜ਼ਿਲਕਾ ਰੋਡ ’ਤੇ ਇਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸੀਮਿੰਟ ਨਾਲ ਭਰਿਆ ਟਰੱਕ ਪਲਟ ਗਿਆ। ਇਹ ਹਾਦਸਾ ਅਬੋਹਰ ਹਾਈਵੇਅ ’ਤੇ ਪਿੰਡ ਖੂਈਖੇੜਾ ਨੇੜੇ ਵਾਪਰਿਆ। ਸੀਮਿੰਟ ਨਾਲ ਭਰਿਆ ਟਰੱਕ ਇੱਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਤੋਂ ਬਚਣ ਦੀ ਕੋਸ਼ਿਸ਼ ਵਿੱਚ ਪਲਟ ਗਿਆ। ਇਸ ਤੋਂ ਬਾਅਦ ਕਾਰ ਚਾਲਕ ਭੱਜ ਗਿਆ, ਜਦੋਂ ਕਿ ਟਰੱਕ ਨੂੰ ਕਾਫ਼ੀ ਨੁਕਸਾਨ ਪਹੁੰਚਿਆ।ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਸੂਰਤ ਤੋਂ ਸੀਮਿੰਟ ਨਾਲ ਭਰਿਆ ਟਰੱਕ ਲਿਆ ਰਿਹਾ ਸੀ। ਜਦੋਂ ਉਹ ਫਾਜ਼ਿਲਕਾ-ਅਬੋਹਰ ਹਾਈਵੇਅ ’ਤੇ ਪਿੰਡ ਖੂਈਖੇੜਾ ਨੇੜੇ ਪਹੁੰਚਿਆ ਤਾਂ ਓਵਰਟੇਕ ਕਰਦੇ ਸਮੇਂ ਕਾਰ ਚਾਲਕ ਨੇ ਅਚਾਨਕ ਕਾਰ ਨੂੰ ਟਰੱਕ ਦੇ ਸਾਹਮਣੇ ਖੜ੍ਹਾ ਕਰ ਦਿੱਤਾ। ਕਾਰ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਟਰੱਕ ਸੜਕ ਕੰਡੇ ਪਲਟ ਗਿਆ। ਟਰੱਕ ਵਿੱਚ ਲੱਦੇ ਸਾਰੇ ਸੀਮਿੰਟ ਦੇ ਬੋਰੇ ਖਰਾਬ ਹੋ ਗਏ। ਟਰੱਕ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ।