For the best experience, open
https://m.punjabitribuneonline.com
on your mobile browser.
Advertisement

ਸੀਬੀਪੀ ਵਨ ਐੱਪ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਪਰਵਾਸੀਆਂ ਦਾ ਕਾਨੂੰਨੀ ਦਰਜਾ ਰੱਦ

04:45 AM Apr 09, 2025 IST
ਸੀਬੀਪੀ ਵਨ ਐੱਪ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਪਰਵਾਸੀਆਂ ਦਾ ਕਾਨੂੰਨੀ ਦਰਜਾ ਰੱਦ
Advertisement
ਮੈਕਲੇਨ (ਟੈਕਸਾਸ), 8 ਅਪਰੈਲ
Advertisement

ਬਾਇਡਨ-ਯੁੱਗ ਦੀ ਆਨਲਾਈਨ ਅਪੁਆਇੰਟ ਐਪਲੀਕੇਸ਼ਨ ਵਰਤੋਂ ਕਰਕੇ ਜਿਨ੍ਹਾਂ ਪਰਵਾਸੀਆਂ ਨੂੰ ਅਸਥਾਈ ਤੌਰ ’ਤੇ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ, ਉਨ੍ਹਾਂ ਨੂੰ ਤੁਰੰਤ ਦੇਸ਼ ਛੱਡਣ ਲਈ ਕਿਹਾ ਗਿਆ ਹੈ। ਹਾਲਾਂਕਿ, ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਨਾਲ ਕਿੰਨੇ ਲਾਭਪਾਤਰੀ ਪ੍ਰਭਾਵਿਤ ਹੋਣਗੇ।

Advertisement
Advertisement

ਜਨਵਰੀ 2023 ਤੋਂ ਸੀਬੀਪੀ ਵਨ ਐਪ ਦਾ ਇਸਤੇਮਾਲ ਕਰ ਕੇ 900,000 ਤੋਂ ਵੱਧ ਲੋਕਾਂ ਨੂੰ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਨੂੰ ਆਮ ਤੌਰ ’ਤੇ ਰਾਸ਼ਟਰਪਤੀ ਦੇ ‘ਪੈਰੋਲ’ ਨਾਮ ਦੇ ਅਧਿਕਾਰ ਤਹਿਤ ਕੰਮ ਕਰਨ ਦੇ ਅਧਿਕਾਰ ਦੇ ਨਾਲ ਦੋ ਸਾਲਾਂ ਤੱਕ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਗ੍ਰਹਿ ਵਿਭਾਗ (ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ) ਦੀ ਮੀਡੀਆ ਮਾਮਲਿਆਂ ਬਾਰੇ ਯੂਨਿਟ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, ‘‘ਇਨ੍ਹਾਂ ਪੈਰੋਲਾਂ ਨੂੰ ਰੱਦ ਕਰਨਾ ਅਮਰੀਕੀ ਲੋਕਾਂ ਨਾਲ ਸਾਡਾ ਸਰਹੱਦ ਨੂੰ ਸੁਰੱਖਿਅਤ ਕਰਨ ਅਤੇ ਕੌਮੀ ਸੁਰੱਖਿਆ ਦੀ ਰੱਖਿਆ ਕਰਨ ਦਾ ਇਕ ਵਾਅਦਾ ਹੈ।’’ ਗ੍ਰਹਿ ਵਿਭਾਗ ਨੇ ਪਿਛਲੇ ਸਾਲ ਦੇ ਅਖ਼ੀਰ ਵਿੱਚ ਅਮਰੀਕਾ ’ਚ ਦਾਖ਼ਲ ਹੋਣ ਵਾਲੇ ਹੋਂਡੂਰਸ ਦੇ ਪਰਿਵਾਰ ਨੂੰ ਲਿਖਿਆ, ‘‘ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਸੰਯੁਕਤ ਰਾਜ ਅਮਰੀਕਾ ਨੂੰ ਛੱਡ ਦਿਓ।’’

ਐਸੋਸੀਏਟਿਡ ਪ੍ਰੈੱਸ ਨੇ ਐਤਵਾਰ ਨੂੰ ਪ੍ਰਾਪਤ ਈਮੇਲ ਦੀ ਸਮੀਖਿਆ ਕੀਤੀ। ਹੋਰ ਲੋਕਾਂ ਨੇ ਵੀ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਇਹੀ ਈਮੇਲ ਸਾਂਝੀ ਕੀਤੀ। ਪਰਵਾਸੀਆਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਨ ਵਾਲੀ ਇਕ ਗੈਰ-ਲਾਭਕਾਰੀ ਸੰਸਥਾ ਅਲ ਓਟਰੋ ਲਾਡੋ ਨੇ ਕਿਹਾ ਕਿ ਕਾਨੂੰਨੀ ਦਰਜਾ ਰੱਦ ਹੋਣ ਸਬੰਧੀ ਪੱਤਰ ਪ੍ਰਾਪਤ ਕਰਨ ਵਾਲੇ ਕੁਝ ਲੋਕ ਹੋਂਡੂਰਸ, ਅਲ ਸਲਵਾਡੋਰ ਅਤੇ ਮੈਕਸਿਕੋ ਤੋਂ ਹਨ। ਸੀਬੀਪੀ ਵਨ, ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਰੁਝਾਨ ਨੂੰ ਮੋੜਾ ਪਾਉਣ ਦੀ ਕੋਸ਼ਿਸ਼ ਤਹਿਤ ਸੰਯੁਕਤ ਰਾਜ ਅਮਰੀਕਾ ਵਿੱਚ ਦਾਖ਼ਲ ਹੋਣ ਲਈ ਕਾਨੂੰਨੀ ਰਾਹ ਬਣਾਉਣ ਅਤੇ ਵਿਸਤਾਰ ਕਰਨ ਦੀ ਬਾਇਡਨ ਪ੍ਰਸ਼ਾਸਨ ਦੀ ਰਣਨੀਤੀ ਦਾ ਆਧਾਰ ਸੀ। ਦਸੰਬਰ ਦੇ ਅਖ਼ੀਰ ਤੱਕ 9,36,500 ਲੋਕਾਂ ਨੂੰ ਮੈਕਸਿਕੋ ਦੇ ਨਾਲ ਸਰਹੱਦ ਪਾਰ ਕਰਨ ਵਾਸਤੇ ਸੀਬੀਪੀ ਵਨ ਨਿਯੁਕਤੀਆਂ ਸਮੇਤ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਅਮਰੀਕਾ ਆਉਣ ਵਾਲੇ ਨਵੇਂ ਵਿਅਕਤੀਆਂ ਲਈ ਸੀਬੀਪੀ ਵਨ ਨੂੰ ਖ਼ਤਮ ਕਰ ਦਿੱਤਾ ਸੀ, ਜਿਸ ਕਾਰਨ ਮੈਕਸਿਕੋ ਵਿੱਚ ਹਜ਼ਾਰਾਂ ਲੋਕ ਫਸ ਗਏ, ਜਿਨ੍ਹਾਂ ਕੋਲ ਫਰਵਰੀ ਦੀ ਸ਼ੁਰੂਆਤ ਤੱਕ ਨਿਯੁਕਤੀਆਂ ਸਨ। -ਏਪੀ

ਬਾਇਡਨ ਨੇ ਸਭ ਤੋਂ ਵੱਧ ਪੈਰੋਲ ਅਧਿਕਾਰ ਵਰਤਿਆ 

ਟਰੰਪ ਪ੍ਰਸ਼ਾਸਨ ਨੇ ਬਾਇਡਨ ਦੀਆਂ ਨੀਤੀਆਂ ਤਹਿਤ ਲਾਭ ਲੈਣ ਵਾਲੇ ਕਈ ਲੋਕਾਂ ਦੇ ਅਸਥਾਈ ਦਰਜੇ ਨੂੰ ਖ਼ਤਮ ਅਤੇ ਰੱਦ ਕਰ ਦਿੱਤਾ ਹੈ। ਗ੍ਰਹਿ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਬਾਇਡਨ ਵੱਲੋਂ ਪੈਰੋਲ ਅਧਿਕਾਰ ਦਾ ਇਸਤੇਮਾਲ 1952 ਵਿੱਚ ਇਸ ਦੇ ਨਿਰਮਾਣ ਦੇ ਬਾਅਦ ਤੋਂ ਕਿਸੇ ਵੀ ਰਾਸ਼ਟਰਪਤੀ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਕੀਤਾ ਹੈ। ਇਸ ਨੇ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਖ਼ਰਾਬ ਸਰਹੱਦੀ ਸੰਕਟ ਨੂੰ ਹੋਰ ਵਧਾ ਦਿੱਤਾ ਹੈ।

Advertisement
Author Image

Advertisement