ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਮੁਲਤਵੀ

ਨਵੀਂ ਦਿੱਲੀ, 24 ਮਾਰਚ
ਲਖਨਊ ਵਿੱਚ 27 ਅਪਰੈਲ ਤੋਂ 3 ਮਈ ਤੱਕ ਹੋਣ ਵਾਲੀ 84ਵੀਂ ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਕੋਵਿਡ-19 ਕਾਰਨ ਫਿਲਹਾਲ ਟਾਲ ਦਿੱਤੀ ਗਈ ਹੈ। ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਨੇ ਸਾਰੇ ਸੂਬਿਆਂ ਦੇ ਸਕੱਤਰਾਂ ਨੂੰ ਲਖਨਊ ਦੀਆਂ ਟਿਕਟਾਂ ਨਾ ਕੱਟਣ ਲਈ ਕਿਹਾ ਹੈ। ਬਾਈ ਦੇ ਜਨਰਲ ਸਕੱਤਰ ਅਜੈ ਸਿੰਘਾਨੀਆ ਨੇ ਕਿਹਾ, ‘‘ਅਸੀਂ ਕਰੋਨਾਵਾਇਰਸ ਕਾਰਨ ਫਿਲਹਾਲ 84ਵੀਂ ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਅਤੇ 75ਵੀਂ ਅੰਤਰ-ਰਾਜੀ, ਅੰਤਰ-ਖੇਤਰੀ ਚੈਂਪੀਅਨਸ਼ਿਪ ਮੁਲਤਵੀ ਕਰ ਦਿੱਤੀ ਹੈ। ਅਸੀਂ ਸੂਬਾ ਸਕੱਤਰਾਂ ਨੂੰ ਲਖਨਊ ਦੀਆਂ ਟਿਕਟਾਂ ਨਾ ਕੱਟਣ ਲਈ ਕਿਹਾ ਹੈ।” ਉਨ੍ਹਾਂ ਕਿਹਾ, “ਦੇਸ਼ ਵਿੱਚ 31 ਮਾਰਚ ਤੱਕ ਤਾਲਾਬੰਦੀ ਹੈ। ਅਸੀਂ ਆਪਣੇ ਖਿਡਾਰੀਆਂ ਜਾਂ ਅਧਿਕਾਰੀਆਂ ਨੂੰ ਜੋਖਮ ਵਿੱਚ ਨਹੀਂ ਪਾ ਸਕਦੇ। ਅਸੀਂ ਪਹਿਲੀ ਅਪਰੈਲ ਨੂੰ ਇਸ ਬਾਰੇ ਫ਼ੈਸਲਾ ਲਵਾਂਗੇ।” ਬਾਈ ਨੇ ਆਪਣੀ ਕਾਰਜਕਾਰੀ ਕੌਂਸਲ ਦੇ ਮੈਂਬਰਾਂ ਤੋਂ ਇਸ ਬਾਰੇ ਰਾਇ ਮੰਗੀ ਸੀ ਅਤੇ ਜ਼ਿਆਦਾਤਰ ਨੇ ਟੂਰਨਾਮੈਂਟ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਸੀ। ਭਾਰਤੀ ਬੈਡਮਿੰਟਨ ਐਸੋਸੀਏਸ਼ਨ ਨੇ ਲੋਕਾਂ
ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।

-ਪੀਟੀਆਈ