For the best experience, open
https://m.punjabitribuneonline.com
on your mobile browser.
Advertisement

ਸੀਚੇਵਾਲ ਦੀ ਟੀਮ ਸਦਕਾ ਬੁੱਢਾ ਦਰਿਆ ਹੋ ਰਿਹੈ ਸਾਫ: ਸੰਧਵਾਂ

06:00 AM Apr 14, 2025 IST
ਸੀਚੇਵਾਲ ਦੀ ਟੀਮ ਸਦਕਾ ਬੁੱਢਾ ਦਰਿਆ ਹੋ ਰਿਹੈ ਸਾਫ  ਸੰਧਵਾਂ
ਭੂਖੜੀ ਖੁਰਦ ਨੇੜੇ ਇਸ਼ਨਾਨ ਘਾਟ ’ਤੇ ਪਹੁੰਚੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸੰਤ ਸੀਚੇਵਾਲ, ਵਿਧਾਇਕ ਗਰੋਵਾਲ ਅਤੇ ਹੋਰ।
Advertisement

ਬੁੱਢਾ ਦਰਿਆ ਨੂੰ ਆਖਰੀ ਪਿੰਡ ਵਲੀਪੁਰ ਕਲਾਂ ਤੱਕ ਕੀਤਾ ਜਾਵੇਗਾ ਪ੍ਰਦੂਸ਼ਣ ਮੁਕਤ: ਸੀਚੇਵਾਲ
ਸਤਵਿੰਦਰ ਬਸਰਾ
ਲੁਧਿਆਣਾ, 13 ਅਪਰੈਲ
ਪਿਛਲੇ ਕਈ ਮਹੀਨਿਆਂ ਤੋਂ ਬੁੱਢੇ ਨਾਲੇ ਨੂੰ ਦੁਬਾਰਾ ਬੁੱਢਾ ਦਰਿਆ ਬਣਾਉਣ ਲਈ ਕੋਸ਼ਿਸ਼ ਕਰਦੇ ਆ ਰਹੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਬੁੱਢੇ ਦਰਿਆ ਦੇ ਕੰਢੇ ਪਿੰਡ ਭੂਖੜੀ ਖੁਰਦ (ਲੁਧਿਆਣਾ) ਵਿੱਚ ਨਵੇਂ ਬਣੇ ਇਸ਼ਨਾਨ ਘਾਟ ਵਿੱਚ ਅੱਜ ਖਾਲਸਾ ਸਾਜਨਾ ਦਿਵਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਇਸ਼ਨਾਨ ਕੀਤੇ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨਾ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੀ ਸ਼ਾਮਲ ਸਨ।
ਸ੍ਰੀ ਸੰਧਵਾਂ ਨੇ ਸੰਤ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਮੈਂਬਰਾਂ ਦਾ ਧੰਨਵਾਦ ਅਤੇ ਸ਼ਲਾਘਾ ਕਰਦਿਆਂ ਹੋਰਨਾਂ ਲੋਕਾਂ ਨੂੰ ਵੀ ਪੰਜਾਬੀਆਂ ਦੀ ਵਿਰਾਸਤ ਸਮਝੇ ਜਾਂਦੇ ਨਦੀਆਂ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਲੱਗੇ ਬਾਬਾ ਸੀਚੇਵਾਲ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਦੀ ਅਣਥੱਕ ਮਿਹਨਤ ਨਾਲ ਬੁੱਢਾ ਦਰਿਆ ਸਾਫ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਕੁਦਰਤੀ ਸੋਮਿਆਂ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਚਾ ਕੇ ਰੱਖੀਏ। ਇਸ ਪਵਿੱਤਰ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਬਖਸ਼ਿਸ਼ ਹੈ, ਜਿਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦਿੱਤਾ।
ਸ੍ਰੀ ਸੀਚੇਵਾਲ ਨੇ ਸਪੀਕਰ ਸੰਧਵਾਂ ਦਾ ਪਿੰਡ ਭੂਖੜੀ ਖੁਰਦ ਬੁੱਢੇ ਦਰਿਆ ਪਹੁੰਚਣ ’ਤੇ ਸਵਾਗਤ ਕੀਤਾ। ਸੰਤ ਸੀਚੇਵਾਲ ਨੇ ਦੱਸਿਆ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਕਾਲੀ ਵੇਈਂ ਦੀ ਕੀਤੀ ਗਈ ਕਾਰਸੇਵਾ ਦੇ ਤਰਜ ਤੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਭੂਖੜੀ ਖੁਰਦ ਵਿੱਚ ਸੀਚੇਵਾਲ ਮਾਡਲ ਸਥਾਪਿਤ ਕਰਕੇ ਬੁੱਢੇ ਦਰਿਆ ਵਿੱਚ ਗੰਦੇ ਪਾਣੀ ਪੈਣ ਤੋਂ ਰੋਕਣ ਦੇ ਪ੍ਰਬੰਧ ਕੀਤੀ ਗਏ ਹਨ। ਉਹਨਾਂ ਕਿਹਾ ਕਿ ਹਲੇ ਵੀ ਲੁਧਿਆਣਾ ਸ਼ਹਿਰ ਦੀਆਂ ਡੇਅਰੀਆ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਇਸ ਬੁੱਢੇ ਦਰਿਆ ਵਿਚ ਪੈ ਰਿਹਾ ਹੈ। ਇਹਨਾਂ ਨੂੰ ਬੁੱਢੇ ਦਰਿਆਂ ਵਿਚ ਪੈਣ ਤੋਂ ਰੋਕਣ ਲਈ ਯੋਗ ਪ੍ਰਬੰਧ ਕੀਤੇ ਜਾਣਗੇ। ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਇਸ ਦੀ ਪੁਰਾਤਨ ਸ਼ਾਨ ਨੂੰ ਮੁੜ ਬਹਾਲ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਹਨਾਂ ਨੇ ਕਿਹਾ ਕਿ ਬੁੱਢਾ ਦਰਿਆ ਨੂੰ ਆਖਰੀ ਪਿੰਡ ਵਲੀਪੁਰ ਕਲਾਂ ਤੱਕ ਪ੍ਰਦੂਸ਼ਣ ਮੁਕਤ ਬਣਾਇਆ ਜਾਵੇਗਾ।

Advertisement

ਇਸ ਮੌਕੇ ਬਾਬਾ ਸੀਚੇਵਾਲ ਨੇ ਆਪਣੇ ਐਮ.ਪੀ ਲੈਂਡ ਫੰਡ ਵਿੱਚੋਂ 7.30 ਲੱਖ ਰੁਪਏ ਦੀ ਲਾਗਤ ਨਾਲ ਗ੍ਰਾਮ ਪੰਚਾਇਤ ਭੂਖੜੀ ਖੁਰਦ ਅਤੇ ਗੁਰੂ ਰਾਮਦਾਸ ਨਗਰ ਨੂੰ 5 ਹਜ਼ਾਰ ਲੀਟਰ ਵਾਲੇ ਦੋ ਸਟੀਲ ਟੈਂਕਰ ਦਿੱਤੇ। ਇਸ ਤੋਂ ਪਹਿਲਾ ਸਪੀਕਰ ਸ੍ਰੀ ਸੰਧਵਾਂ ਨੇ ਬੁੱਢਾ ਦਰਿਆ ਕੰਢੇ ਪਿੰਡ ਭੂਖੜੀ ਖੁਰਦ ਵਿਖੇ ਨਵੇਂ ਬਣੇ ਇਸ਼ਨਾਨ ਘਾਟ ਦਾ ਦੌਰਾ ਵੀ ਕੀਤਾ। ਇੱਥੇ ਉਨਾਂ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਵੀ ਲਗਾਏ। ਪਿੰਡ ਭੂਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ ਅਤੇ ਪੰਚਾਇਤ ਦੇ ਸਮੂਹ ਮੈਂਬਰਾਂ ਨੇ ਬੁੱਢੇ ਦਰਿਆ ਤੇ ਦਹਾਕਿਆਂ ਬਾਅਦ ਮਨਾਈ ਗਈ ਵਿਸਾਖੀ ਵਿੱਚ ਪਹੁੰਚੀ ਸੰਗਤਾਂ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ। ਇਸ ਮੌਕੇ ਰਜਿੰਦਰ ਪਾਲ ਕੌਰ ਛੀਨਾ, ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ (ਸਾਰੇ ਵਿਧਾਇਕ) ਅਤੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਸ਼ਾਮਲ ਹੋਏ।

Advertisement
Advertisement

ਇਸ਼ਨਾਨ ਕਰਦੀ ਹੋਈ ਸੰਗਤ।
Advertisement
Author Image

Inderjit Kaur

View all posts

Advertisement