ਸਿੱਖ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਕਰਵਾਏਗੀ ਯੂਪੀ ਸਰਕਾਰ
05:28 AM Jul 06, 2025 IST
Advertisement
ਲਖਨਊ, 5 ਜੁਲਾਈ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੋਧੀ ਸ਼ਰਧਾਲੂਆਂ ਲਈ ‘ਬੁੱਧ ਤੀਰਥ ਦਰਸ਼ਨ ਯੋਜਨਾ’ ਅਤੇ ਸਿੱਖ ਸ਼ਰਧਾਲੂਆਂ ਲਈ ‘ਪੰਜ ਤਖ਼ਤ ਯਾਤਰਾ ਯੋਜਨਾ’ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਯੂਪੀ ਸਰਕਾਰ ਨੇ ਬੋਧੀ ਅਤੇ ਸਿੱਖ ਸ਼ਰਧਾਲੂਆਂ ਦੀ ਧਾਰਮਿਕ ਆਸਥਾ ਨੂੰ ਧਿਆਨ ’ਚ ਰਖਦਿਆਂ ਇਹ ਫ਼ੈਸਲਾ ਲਿਆ ਹੈ। ਦੋਵੇਂ ਯੋਜਨਾਵਾਂ ਤਹਿਤ ਸ਼ਰਧਾਲੂਆਂ ਨੂੰ 10-10 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਤਾਂ ਜੋ ਉਹ ਆਪੋ-ਆਪਣੇ ਤੀਰਥ ਅਸਥਾਨਾਂ ਦੀ ਯਾਤਰਾ ਕਰ ਸਕਣ। ਇਹ ਯੋਜਨਾਵਾਂ ਆਈਆਰਸੀਟੀਸੀ ਨਾਲ ਮਿਲ ਕੇ ਚਲਾਈਆਂ ਜਾਣਗੀਆਂ। ਸਿੱਖ ਸ਼ਰਧਾਲੂ ਪੰਜ ਤਖ਼ਤਾਂ ਕੇਸਗੜ੍ਹ ਸਾਹਿਬ, ਅਕਾਲ ਤਖ਼ਤ ਸਾਹਿਬ, ਦਮਦਮਾ ਸਾਹਿਬ, ਹਜ਼ੂਰ ਸਾਹਿਬ ਅਤੇ ਤਖ਼ਤ ਪਟਨਾ ਸਾਹਿਬ ਦੇ ਦਰਸ਼ਨ ਕਰ ਸਕਣਗੇ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਦੋਵੇਂ ਯੋਜਨਾਵਾਂ ਲਈ ਰਜਿਸਟਰੇਸ਼ਨ ਆਨਲਾਈਨ ਕੀਤੀ ਜਾਵੇ। -ਪੀਟੀਆਈ
Advertisement
Advertisement
Advertisement
Advertisement