ਸਿੱਖਿਆ ਦੇ ਪੱਧਰ ਨੂੰ ਉਚਾਈ ਵੱਲ ਲੈ ਕੇ ਜਾਣ ਦਾ ਅਹਿਦ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਫਰਵਰੀ
ਅਖਿਲ ਭਾਰਤੀ ਰਾਸ਼ਟਰੀ ਸਿੱਖਿਅਕ ਮਹਾਸੰਘ ਦੀ ਸੂਬਾ ਪੱਧਰੀ ਮੀਟਿੰਗ ਐਸਵੀਐਨ ਸੀਨੀਅਰ ਸੈਕੰਡਰੀ ਸਕੂਲ, ਨਿਊ ਬੀਆਰਐੱਸ ਨਗਰ ਵਿੱਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਸੰਘ ਦੇ ਪ੍ਰਬੰਧਕੀ ਸਕੱਤਰ ਮਹਿੰਦਰ ਕਪੂਰ ਨੇ ਕੀਤੀ। ਇਸ ਮੀਟਿੰਗ ਵਿੱਚ ਰਾਸ਼ਟਰੀ ਸੰਗਠਨ ਵੱਲੋਂ ਸੰਘ ਦੇ ਜੰਮੂ ਅਤੇ ਕਸ਼ਮੀਰ ਦੇ ਸੰਯੁਕਤ ਸਕੱਤਰ ਉਚੇਰੀ ਸਿੱਖਿਆ ਡਾ. ਜਸਪਾਲ ਵਰਵਾਲ ਅਤੇ ਹਿਮਾਚਲ ਪ੍ਰਦੇਸ਼ ਤੋਂ ਵਾਈਸ ਪ੍ਰਧਾਨ ਪਵਨ ਮਿਸ਼ਰਾ ਅਤੇ ਪਵਨ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਸ਼੍ਰੀ ਕਪੂਰ ਨੇ ਸੰਘ ਦੀਆਂ ਭਵਿੱਖੀ ਯੋਜਨਾਵਾਂ ਅਤੇ ਸਕੂਲੀ, ਉਚੇਰੀ ਸਿੱਖਿਆ ਵਿੱਚ ਸੁਧਾਰ ਦੀਆਂ ਸੰਭਾਵਨਾਵਾਂ ਬਾਰੇ ਹਾਜਰੀਨ ਨੂੰ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਹੱਲ ਬਾਰੇ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਅਧਿਆਪਕਾਂ ਦੀ ਜ਼ਿੰਮੇਵਾਰੀ ਅਤੇ ਉਨ੍ਹਾਂ ਦੇ ਕੰਮਾਂ ਦੀ ਮਹੱਤਤਾ ’ਤੇ ਵਿਚਾਰਾਂ ਦੀ ਸਾਂਝ ਪਾਈ ਗਈ। ਅੱਜ ਦੀ ਮੀਟਿੰਗ ਵਿੱਚ 50 ਤੋਂ ਵੱਧ ਮੈਂਬਰਾਂ ਨੇ ਸ਼ਿਰਕਤ ਕਰਦਿਆਂ ਪੰਜਾਬ ਵਿੱਚ ਸਿੱਖਿਆ ਦੇ ਪੱਧਰ ਨੂੰ ਹੋਰ ਉਚਾਈ ਵੱਲ ਲੈ ਕੇ ਜਾਣ ਦਾ ਪ੍ਰਣ ਕੀਤਾ। ਪ੍ਰੋ. ਨਰੋਤਮ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੀਟਿੰਗ ਦੌਰਾਨ ਪੰਜਾਬ ਇਕਾਈ ਦੇ ਅਹੁਦਦਾਰਾਂ ਦੀ ਚੋਣ ਵੀ ਕੀਤੀ ਗਈ। ਸੰਘ ਦੇ ਉਚੇਰੀ ਸਿੱਖਿਆ ਪੰਜਾਬ ਲਈ ਚੁਣੇ ਅਹੁਦੇਦਾਰਾਂ ਵਿੱਚ ਡਾ. ਖੁਸ਼ਿਵੰਦਰ ਕੁਮਾਰ ਨੂੰ ਪ੍ਰਧਾਨ, ਡਾ. ਅਸ਼ੀਮਾ ਭੰਡਾਰੀ ਨੂੰ ਉਪ ਪ੍ਰਧਾਨ, ਪ੍ਰੋ. ਸਾਗਰ ਖੁਰਾਨਾ ਨੂੰ ਉਪ ਪ੍ਰਧਾਨ, ਡਾ. ਪ੍ਰਗਟ ਸਿੰਘ ਗਰਚਾ ਨੂੰ ਜਨਰਲ ਸਕੱਤਰ, ਡਾ. ਰੋਬਿਨ ਕੌਸ਼ਲ ਅਤੇ ਪ੍ਰੋ. ਅਬਿਨਵ ਕਥੂਰੀਆ ਨੂੰ ਸਕੱਤਰ, ਡਾ. ਚਮਕੌਰ ਸਿੰਘ ਨੂੰ ਖਜ਼ਾਨਚੀ, ਡਾ. ਜਯ ਪ੍ਰਕਾਸ਼ ਨੂੰ ਮੀਡੀਆ ਇੰਚਾਰਜ ਅਤੇ ਡਾ. ਵਨੀਕ ਪ੍ਰਕਾਸ਼ ਨੂੰ ਐਜੂਕੇਸ਼ਨ ਸੈਲ ਹੈੱਡ ਬਣਾਇਆ ਗਿਆ। ਇਸੇ ਤਰ੍ਹਾਂ ਸੰਘ ਦੇ ਸਕੂਲ ਐਜੂਕੇਸ਼ਨ ਪੰਜਾਬ ਲਈ ਜਤਿਨ ਅਰੋੜਾ ਨੂੰ ਕਨਵੀਨਰ, ਮਨਜਿੰਦਰ ਸਿੰਘ, ਸ਼ਸ਼ੀ ਕਪੂਰ, ਤਜਿੰਦਰ ਸ਼ਰਮਾ, ਕਰਮਜੀਤ ਕੌਰ, ਅੰਬੂਜ਼ ਗੌਰਵ, ਡਾ. ਹਰਭਜਨ ਪ੍ਰੀਆਦਰਸ਼ੀ ਨੂੰ ਕੋ-ਕਨਵੀਨਰ ਬਣਾਇਆ ਗਿਆ।