For the best experience, open
https://m.punjabitribuneonline.com
on your mobile browser.
Advertisement

ਸਿੱਖਿਆ ਦੇ ਖੇਤਰ ’ਚ ਵਿਕਾਸ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ: ਅਮੋਲਕ ਸਿੰਘ

05:03 AM Apr 16, 2025 IST
ਸਿੱਖਿਆ ਦੇ ਖੇਤਰ ’ਚ ਵਿਕਾਸ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ  ਅਮੋਲਕ ਸਿੰਘ
ਵਿਧਾਇਕ ਅਮੋਲਕ ਸਿੰਘ ਸਕੂਲ ’ਚ ਵਿਕਾਸ ਕਾਰਜ ਦਾ ਉਦਘਾਟਨ ਕਰਦੇ ਹੋਏ। 
Advertisement

ਸ਼ਗਨ ਕਟਾਰੀਆ
ਜੈਤੋ, 15 ਅਪਰੈਲ
‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਅੱਜ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੜ੍ਹਾਕ ਵਿੱਚ ਕੁੱਲ 5 ਲੱਖ 82 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਜਿਨ੍ਹਾਂ ਵਿੱਚ ਚਾਰੀਦੀਵਾਰੀ ’ਤੇ 3 ਲੱਖ 52 ਹਜ਼ਾਰ, ਬਾਥਰੂਮ ’ਤੇ 2 ਲੱਖ 30 ਹਜ਼ਾਰ ਰੁਪਏ ਖਰਚ ਹੋਏ। ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਮੜ੍ਹਾਕ ਵਿੱਚ 5 ਲੱਖ ਦੀ ਲਾਗਤ ਨਾਲ ਚਾਰਦੀਵਾਰੀ, 4 ਲੱਖ ਨਾਲ ਖੇਡ ਗਰਾਊਂਡ ਅਤੇ 2.77 ਲੱਖ ਨਾਲ ਰਿਪੇਅਰ ਕਰਵਾਈ ਗਈ ਹੈ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸੂਰਘੂਰੀ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਆਧੁਨਿਕ ਕਮਰਿ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਖੱਚੜਾਂ ਵਿਖੇ ਵੀ 7.51 ਲੱਖ ਦੀ ਲਾਗਤ ਨਾਲ ਆਧੁਨਿਕ ਕਮਰੇ ਉਸਾਰੇ ਗਏ ਹਨ। ਵਿਧਾਇਕ ਨੇ ਇਨ੍ਹਾਂ ਹੋਏ ਸਾਰੇ ਕੰਮਾਂ ਦਾ ਅੱਜ ਉਦਘਾਟਨ ਕਰਕੇ ਇਨ੍ਹਾਂ ਨੂੰ ਲੋਕ ਅਰਪਣ ਕੀਤਾ।
ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਐਡਵੋਕੇਟ ਹਰਸਿਮਰਨ ਮਲਹੋਤਰਾ, ਡਾ. ਹਰੀਸ਼ ਗੋਇਲ, ਗੋਬਿੰਦਰ ਵਾਲੀਆ, ਨਰਿੰਦਰ ਰਾਮੇਆਣਾ, ਤਰਸੇਮ ਗੋਇਲ, ਅਸ਼ੋਕ ਗਰਗ, ਡਾ. ਲਛਮਣ ਭਗਤੂਆਣਾ, ਰਾਜੂ ਜੈਤੋ, ਧਰਮਿੰਦਰਪਾਲ, ਕੁਲਦੀਪ ਸਿੰਘ, ਗੁਰਲਾਲ ਸਰਪੰਚ, ਲਵਪ੍ਰੀਤ ਸਰਪੰਚ, ਰਾਣਾ ਨਿਆਮੀਵਾਲਾ, ਅੰਮ੍ਰਿਤਪਾਲ ਸਰਪੰਚ, ਦਵਿੰਦਰ ਸਿੰਘ ਸਰਪੰਚ ਮੜਾਕ, ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ ਪ੍ਰਧਾਨ ਮੜ੍ਹਾਕ, ਕੁਲਦੀਪ ਸਿੰਘ ਸਰਪੰਚ ਸੂਰਘੂਰੀ, ਧਰਮਿੰਦਰ ਸਿੰਘ ਬਰਾੜ, ਗੋਰਾ ਗਿੱਲ, ਗੁਰਜੰਟ ਸਿੰਘ, ਜਸਕਰਨ ਸਿੰਘ ਬਰਾੜ, ਮਾਸਟਰ ਲਾਭ ਸਿੰਘ, ਗੁਰਵਿੰਦਰ ਸਿੰਘ, ਸੇਵਕ ਸਿੰਘ ਸਰਪੰਚ ਖੱਚੜਾ, ਸਿੰਕਦਰ ਬਰਾੜ, ਰਣਧੀਰ ਸਿੰਘ, ਡਾ. ਬਲਰਾਜ ਸਿੰਘ, ਜਤਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।

Advertisement

Advertisement
Advertisement
Advertisement
Author Image

Parwinder Singh

View all posts

Advertisement