ਸਿੰਗਾਪੁਰ: ਹਮਵਤਨ ਵਿਦਿਆਰਥੀ ਦਾ ਕੰਨ ਵੱਢਣ ’ਤੇ ਭਾਰਤੀ ਨੂੰ ਜੇਲ੍ਹ
04:32 AM Jul 04, 2025 IST
Advertisement
ਸਿੰਗਾਪੁਰ, 3 ਜੁਲਾਈ
ਸਿੰਗਾਪੁਰ ਵਿੱਚ 21 ਸਾਲਾ ਭਾਰਤੀ ਨਾਗਰਿਕ ਨੂੰ ਤਿੱਖੀ ਬਹਿਸ ਮਗਰੋਂ ਸਹਿਪਾਠੀ ਦਾ ਕੰਨ ਵੱਢਣ, ਹੱਥੋਪਾਈ ਕਰਨ ਅਤੇ ਅਪਸ਼ਬਦ ਬੋਲਣ ਦੇ ਦੋਸ਼ ਹੇਠ ਅੱਜ ਛੇ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਟਾਈ ਇੰਜਨੀਅਰਿੰਗ ਵਿੱਚ ਇਲੈਕਟ੍ਰੀਸ਼ੀਅਨ ਸੈਂਥਿਲਕੁਮਾਰ ਵਿਸ਼ਣੂ ਸ਼ਕਤੀ ਨੇ 31 ਸਾਲਾ ਨੇਸਾਮਨੀ ਹਰੀਹਰਨ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣ ਦੀ ਗੱਲ ਕਬੂਲ ਕਰ ਲਈ ਹੈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 15 ਫਰਵਰੀ ਨੂੰ ਸ਼ਾਮ ਕਰੀਬ 7 ਵਜੇ ਪੀੜਤ ਆਪਣੇ ਬਿਸਤਰੇ ’ਤੇ ਬੈਠਾ ਸੀ। ਇਸ ਦੌਰਾਨ ਸੈਂਥਿਲਕੁਮਾਰ ਨਸ਼ੇ ਦੀ ਹਾਲਤ ਵਿੱਚ ਕਲੰਗ ਹੋਸਟਲ ਵਿੱਚ ਆਇਆ, ਜਿੱਥੋਂ ਇਹ ਦੋਵੇਂ ਭਾਰਤੀ ਠਹਿਰੇ ਹੋਏ ਸਨ। ਸੈਂਥਿਲਕੁਮਾਰ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਪੀੜਤ ਉਸ ਦੀ ਜਾਸੂਸੀ ਕਰਦਾ ਹੈ ਅਤੇ ਕੰਮ ਸਬੰਧੀ ਉਸ ਦੀ ਕਾਰਗੁਜ਼ਾਰੀ ਦੀ ਰਿਪੋਰਟ ਸੁਪਰਵਾਈਜ਼ਰ ਨੂੰ ਦਿੰਦਾ ਹੈ। -ਪੀਟੀਆਈ
Advertisement
Advertisement
Advertisement
Advertisement