For the best experience, open
https://m.punjabitribuneonline.com
on your mobile browser.
Advertisement

ਸਿਹਤ ਸੇਵਾਵਾਂ ਅਲਰਟ ਮੋਡ ’ਤੇ ਰੱਖਣ ਦੀ ਹਦਾਇਤ

05:43 AM May 10, 2025 IST
ਸਿਹਤ ਸੇਵਾਵਾਂ ਅਲਰਟ ਮੋਡ ’ਤੇ ਰੱਖਣ ਦੀ ਹਦਾਇਤ
Advertisement

ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਅਧਿਕਾਰੀ ਤੇ ਕਰਮਚਾਰੀਆਂ ਦੇ ਮੋਬਾਈਲ ਫੋਨ 24 ਘੰਟੇ ਚਾਲੂ ਹਾਲਤ ’ਚ ਰੱਖੇ ਜਾਣ ਤਾਂ ਕਿ ਡਿਊਟੀ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ ਤੇ ਲੋੜ ਪੈਣ ਤੇ ਉਸ ਨੂੰ ਬੁਲਾਇਆ ਜਾ ਸਕੇ। ਉਨ੍ਹਾਂ ਨੇ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਛੁੱਟੀ ਨਾ ਦੇਣ ਅਤੇ ਸਮੂਹ ਅਧਿਕਾਰੀ ਤੇ ਕਰਮਚਾਰੀ ਆਪਣੇ ਹੈੱਡਕੁਆਰਟਰ ਮੇਨਟੇਨ ਕਰਨਾ ਯਕੀਨੀ ਬਣਾਉਣ ਦੀ ਹਦਇਤ ਵੀ ਕੀਤੀ।

Advertisement

Advertisement
Advertisement
Advertisement
Author Image

Advertisement