ਸਿਵਲ ਹਸਪਤਾਲ ’ਚ ਜਨ ਔਸ਼ਧੀ ਦਿਵਸ ਮਨਾਇਆ
06:22 AM Mar 08, 2025 IST
Advertisement
ਹੁਸ਼ਿਆਰਪੁਰ: ਇੱਥੇ ਸਿਵਲ ਹਸਪਤਾਲ ਵਿੱਚ ਸੱਤਵਾਂ ਜਨ ਔਸ਼ਧੀ ਦਿਵਸ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਨ ਔਸ਼ਧੀ ਪਰਿਯੋਜਨਾ ਤਹਿਤ ਜਨ ਔਸ਼ਧੀ ਸਟੋਰ ਖੋਲ੍ਹਣ ਦਾ ਮਕਸਦ ਲੋਕਾਂ ਨੂੰ ਉਚ ਗੁਣਵੱਤਾ ਅਤੇ ਸਸਤੀਆਂ ਦਵਾਈਆਂ ਉਪੱਲਭਧ ਕਰਵਾਉਣਾ ਹੈ। ਜਨ ਔਸ਼ਧੀ ਸਟੋਰਾਂ ਵਿੱਚ 2 ਹਜ਼ਾਰ ਵੱਧ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਉਪਲਭਧ ਹਨ। ਜਨ ਔਸ਼ਧੀ ਸਟੋਰ ਦੀ ਫ਼ਾਰਮੇਸੀ ਅਫ਼ਸਰ ਅਨਮੋਲ ਭਾਰਦਵਾਜ ਨੇ ਵੀ ਜਨ ਔਸ਼ਧੀ ’ਤੇ ਮਿਲਣ ਵਾਲੀਆਂ ਸੇਵਾਵਾ ਬਾਰੇ ਜਾਣਕਾਰੀ ਸਾਂਝੀ ਕੀਤੀ। -ਪੱਤਰ ਪ੍ਰੇਰਕ
Advertisement
Advertisement
Advertisement