ਸਿਰਸਾ ’ਤੇ ਗੋਲੀ ਚਲਾਉਣ ਦੀ ਅਫ਼ਵਾਹ
03:54 AM Jul 03, 2025 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ’ਤੇ ਗੋਲੀ ਚਲਾਉਣ ਦਾ ਦਾਅਵਾ ਕਰਨ ਵਾਲੀਆਂ ਖ਼ਬਰਾਂ ਪੂਰੀ ਤਰ੍ਹਾਂ ਨਿਰਆਧਾਰ ਹਨ। ਇੱਕ ਸੋਸ਼ਲ ਮੀਡੀਆ ਪੋਸਟ ਅਨੁਸਾਰ ਸਿਰਸਾ ’ਤੇ ਉਸ ਸਮੇਂ ਗੋਲੀ ਚਲਾਈ ਗਈ ਜਦੋਂ ਉਹ ਪੱਛਮੀ ਦਿੱਲੀ ਦੇ ਖਿਆਲਾ ਅਤੇ ਵਿਸ਼ਨੂੰ ਗਾਰਡਨ ਖੇਤਰਾਂ ਵਿੱਚ ਦੌਰਾ ਕਰ ਰਹੇ ਸਨ। ਸਿਰਸਾ ਨੇ ਟਵੀਟ ਕਰਕੇ ਦੱਸਿਆ ਕਿ ਗੋਲੀ ਚਲਾਉਣ ਦੀ ਅਫ਼ਵਾਹ ਪੂਰੀ ਤਰ੍ਹਾਂ ਝੂਠ ਹੈ। ਪੁਲੀਸ ਨੇ ਕਿਹਾ ਕਿ ਸਿਰਸਾ ਦੁਪਹਿਰ ਵੇਲੇ ਖਿਆਲਾ ਖੇਤਰ ਵਿੱਚ ਚੱਕਰ ਲਗਾ ਰਿਹਾ ਸੀ ਜਦੋਂ ਦੂਰੋਂ ਖਾਲੀ ਕਾਰਤੂਸ ਵਰਗਾ ਦਿਖਾਈ ਦੇਣ ਵਾਲਾ ਧਾਤ ਦਾ ਟੁਕੜਾ ਗਲੀ ਵਿੱਚੋਂ ਮਿਲਿਆ। ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਨੇੜਿਓਂ ਜਾਂਚ ਕਰਨ ਤੋਂ ਬਾਅਦ ਇਹ ਇੱਕ ਸਿਲਾਈ ਮਸ਼ੀਨ ਦਾ ਹਿੱਸਾ ਜਾਪਦਾ ਹੈ। ਪੁਲੀਸ ਨੇ ਇਲਾਕੇ ਦੀ ਜਾਂਚ ਕੀਤੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਗਿਆ ਹੈ।
Advertisement
Advertisement
Advertisement
Advertisement