ਰਾਜਪੁਰਾ: ਸਾਹਿਤ ਕਲਾ ਮੰਚ ਰਾਜਪੁਰਾ ਵੱਲੋਂ ਪੰਜਾਬੀ ਲੇਖਕ ਤੇ ਆਲੋਚਕ ਡਾ. ਹਰਜੀਤ ਸਿੰਘ ਸੱਧਰ ਦੀ ਪ੍ਰਧਾਨਗੀ ਹੇਠ ਦੁਰਗਾ ਬਾਲ ਵਿੱਦਿਆ ਮੰਦਰ ਡਾਲਿਮਾ ਵਿਹਾਰ ਰਾਜਪੁਰਾ ਵਿੱਚ ਮਹੀਨਾਵਾਰ ਸਾਹਿਤਕ ਮਿਲਣੀ ਕੀਤੀ ਗਈ। ਸਫ਼ਰਨਾਮਾ ਲੇਖਕ ਸੁੱਚਾ ਸਿੰਘ ਗੰਡਾ ਅਤੇ ਬਹੁਪੱਖੀ ਲੇਖਕ ਨਿਰੰਜਨ ਸਿੰਘ ਸੈਲਾਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮਿਲਣੀ ਦਾ ਆਗਾਜ਼ ਪ੍ਰਿੰਸੀਪਲ ਹਰਜਿੰਦਰ ਕੌਰ ਸੱਧਰ ਵੱਲੋਂ ਖ਼ੂਬਸੂਰਤ ਕਵਿਤਾ ‘ਸਰਬੱਤ ਦਾ ਭਲਾ ਮੰਗਣਾ’ ਕੁਦਰਤ ਦੀ ਬਾਤ ਸੁਣਾ ਕੇ ਕੀਤਾ ਗਿਆ। ਇਸੇ ਤਰ੍ਹਾਂ ਮੁਨੀਸ਼ ਤੂਰ ਨੇ ਕਵਿਤਾ, ਕੁਲਵੰਤ ਸਿੰਘ ਜੱਸਲ, ਅਲੀ ਰਾਜਪੁਰਾ, ਕਾਲਮਨਵੀਸ ਕੁਲਦੀਪ ਸਿੰਘ ਸਾਹਿਲ, ਅਵਤਾਰ ਸਿੰਘ ਪੁਆਰ, ਨਿਰੰਜਨ ਸਿੰਘ, ਸੁੱਚਾ ਸਿੰਘ ਨੇ ਵਾਰਤਕ, ਡਾ. ਹਰਜੀਤ ਸਿੰਘ ਸੱਧਰ ਨੇ ਪੰਜਾਬੀ ਟੱਪੇ ਸੁਣਾ ਕੇ ਮਹੌਲ ਸੰਗੀਮਈ ਕਰ ਦਿੱਤਾ। ਇਨ੍ਹਾਂ ਤੋਂ ਇਲਾਵਾ ਸੁਖਵਿੰਦਰ ਬਾਜਵਾ, ਭਿੰਡਰ ਸਿੰਘ ਖਡੌਲੀ ਨੇ ਹਾਜ਼ਰੀ ਲਵਾਈ। ਅਖੀਰ ਵਿੱਚ ਕਾਲਮਨਵੀਸ ਕੁਲਦੀਪ ਸਿੰਘ ਸਾਹਿਲ ਨੇ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ