ਸਾਹਿਤਕ ਮੁਕਾਬਲਾ 5 ਨੂੰ
ਪੱਤਰ ਪ੍ਰੇਰਕ
ਬੰਗਾ, 2 ਫਰਵਰੀ
ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਆਪਣਾ ਪਲੇਠਾ ਸਮਾਗਮ ‘ਸਾਹਿਤਕ ਉਚਾਰਨ ਪ੍ਰਤੀਯੋਗਤਾ’ 5 ਫਰਵਰੀ, ਨੂੰ ਢਾਹਾਂ ਕਲੇਰਾਂ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਸਿੱਖਿਆ ਅਤੇ ਮੈਡੀਕਲ ਅਦਾਰੇ ਭਾਗ ਲੈਣਗੇ। ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਇਨਾਮਾਂ ਦੀ ਵੰਡ ਕਰਨਗੇ ਜਦੋਂਕਿ ਸੰਸਥਾ ਦੇ ਸੰਸਥਾਪਕ ਗੁਰਦਿਆਲ ਰੌਸ਼ਨ ਸਮਾਗਮ ਦੀ ਅਗਵਾਈ ਕਰਨਗੇ। ਸੰਸਥਾ ਦੇ ਸਕੱਤਰ ਰਾਜਿੰਦਰ ਜੱਸਲ ਅਤੇ ਟਰੱਸਟ ਦੇ ਦਫ਼ਤਰ ਨਿਗਰਾਨ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਨਗਦੀ, ਯਾਦਗਾਰੀ ਚਿੰਨ੍ਹ, ਪ੍ਰਮਾਣ ਪੱਤਰ ਅਤੇ ਫੁੱਲ ਮਲਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਐੱਚਆਰ ਵਰਿੰਦਰ ਸਿੰਘ ਬਰਾੜ, ਪ੍ਰੋਗਰਾਮ ਦੇ ਕੋਆਰਡੀਨੇਟਰ ਜੋਤੀ ਭਾਟੀਆ, ਸਵਾਗਤੀ ਕਮੇਟੀ ਦੇ ਨੁਮਾਇੰਦੇ ਦਵਿੰਦਰ ਬੇਗ਼ਮਪੁਰੀ, ਲੇਖਾਕਾਰ ਪ੍ਰੇਮ ਸਿੰਘ, ਕਮਲਜੀਤ ਸਿੰਘ, ਜਸਵੰਤ ਸਿੰਘ, ਜਤਿੰਦਰ ਕੁਮਾਰ, ਮਨਦੀਪ ਕੌਰ, ਡੋਗਰ ਰਾਮ ਆਦਿ ਸ਼ਾਮਲ ਸਨ।