ਸਾਬਕਾ ਮੰਤਰੀ ਵੱਲੋਂ ਐੱਨਸੀਸੀ ਕੈਂਪ ਦਾ ਨਿਰੀਖਣ
05:15 AM Jun 09, 2025 IST
Advertisement
ਪੱਤਰ ਪ੍ਰੇਰਕ
Advertisement
ਯਮੁਨਾਨਗਰ, 8 ਜੂਨ
ਸਾਬਕਾ ਸਿੱਖਿਆ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਚੌਧਰੀ ਕੰਵਰ ਪਾਲ ਗੁੱਜਰ ਨੇ ਅੱਜ ਕਰੀਅਰ ਡਿਫੈਂਸ ਅਕੈਡਮੀ ਜਗਾਧਰੀ ’ਚ ਲਗਾਏ 14 ਹਰਿਆਣਾ ਬਟਾਲੀਅਨ ਐੱਨਸੀਸੀ ਦੇ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਦਾ ਦੌਰਾ ਕੀਤਾ। ਇਹ ਕੈਂਪ ਕਮਾਂਡੈਂਟ ਕਰਨਲ ਜਰਨੈਲ ਸਿੰਘ ਅਤੇ ਡਿਪਟੀ ਕੈਂਪ ਕਮਾਂਡੈਂਟ ਕਰਨਲ ਜਿਤੇਂਦਰ ਦਹੀਆ ਦੀ ਨਿਗਰਾਨੀ ਹੇਠ ਲਗਾਇਆ ਗਿਆ ਹੈ ਜਿਸ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਕੁੱਲ 525 ਕੈਡੇਟ ਹਿੱਸਾ ਲੈ ਰਹੇ ਹਨ। ਕੈਡੇਟਾਂ ਨੂੰ ਮੇਜਰ ਗੀਤਾ ਸ਼ਰਮਾ, ਸੈਕਿੰਡ ਅਧਿਕਾਰੀ ਨੀਰਜ ਕੁਮਾਰ ਅਤੇ ਥਰਡ ਅਧਿਕਾਰੀ ਵਿਨੋਦ ਕੁਮਾਰ ਅਤੇ ਰਾਹੁਲ ਗੌਤਮ ਸਮੇਤ ਐਸੋਸੀਏਟ ਐੱਨਸੀਸੀ ਅਫਸਰਾਂ ਦੀ ਟੀਮ ਵੱਲੋਂ ਸਿਖਲਾਈ ਦਿੱਤੀ ਗਈ। ਇਸ ਮੌਕੇ ਐੱਨਸੀਸੀ ਅਧਿਕਾਰੀਆਂ ਵੱਲੋਂ ਸਾਬਕਾ ਮੰਤਰੀ ਦਾ ਸਨਮਾਨ ਕੀਤਾ ਗਿਆ।
Advertisement
Advertisement
Advertisement