ਪੱਤਰ ਪ੍ਰੇਰਕਭਵਾਨੀਗੜ੍ਹ, 9 ਜੂਨਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚੋਂ ਤੀਸਰਾ ਅਤੇ ਪੰਜਾਬ ਵਿੱਚੋਂ 14ਵਾਂ ਸਥਾਨ ਹਾਸਲ ਕਰਨ ਵਾਲੀ ਹੋਣਹਾਰ ਵਿਦਿਆਰਥਣ ਇਮਾਨਤ ਕੌਰ ਸਕਰੌਦੀ, ਅਰਸ਼ਪ੍ਰੀਤ ਕੌਰ ਘਰਾਚੋਂ, ਰਮਨਦੀਪ ਕੌਰ ਫ਼ਤਹਿਗੜ੍ਹ ਭਾਦਸੋਂ ਅਤੇ ਖੁਸ਼ਪ੍ਰੀਤ ਕੌਰ ਬਲਿਆਲ ਦਾ ਸਨਮਾਨ ਕੀਤਾ ਗਿਆ। ਵੱਖ-ਵੱਖ ਸਕੂਲਾਂ ਵਿੱਚ ਪੜਦੀਆਂ ਇਨ੍ਹਾਂ ਵਿਦਿਆਰਥਣਾਂ ਨੇ ਨਿਊ ਗਰੇਸੀਅਸ ਅਕੈਡਮੀ ਭਵਾਨੀਗੜ੍ਹ ਵਿੱਚ ਕੋਚਿੰਗ ਲਈ ਸੀ। ਸ੍ਰੀ ਮਾਨ ਨੇ ਨਿਊ ਗਰੇਸੀਅਸ ਅਕੈਡਮੀ ਭਵਾਨੀਗੜ੍ਹ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਝੀ ਅਤੇ ਸਮੁੱਚੇ ਸਟਾਫ਼ ਨੂੰ ਇਲਾਕੇ ਦੇ ਬੱਚਿਆਂ ਨੂੰ ਲਗਾਤਾਰ ਚੰਗੀ ਵਿਦਿਅਕ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦੇਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਨੈਬ ਸਿੰਘ ਰਾਮਪੁਰਾ, ਬੀਬੀ ਹਰਪਾਲ ਕੌਰ, ਬੀਬੀ ਕੁਲਦੀਪ ਕੌਰ ਜੌਲੀਆਂ, ਜਥੇਦਾਰ ਹਰਜੀਤ ਸਿੰਘ ਸਜੂੰਮਾ, ਬਹਾਦੁਰ ਸਿੰਘ ਭਸੌੜ, ਗੁਰਜੰਟ ਸਿੰਘ ਕੱਟੂ ਅਤੇ ਸਿੱਖ ਪ੍ਰਚਾਰਕ ਬਾਬਾ ਅਵਤਾਰ ਸਿੰਘ ਬਲਿਆਲ ਵੀ ਹਾਜ਼ਰ ਸਨ।=