For the best experience, open
https://m.punjabitribuneonline.com
on your mobile browser.
Advertisement

ਸਾਫ਼-ਸਫ਼ਾਈ ਨੂੰ ਤਰਸ ਰਹੀ ਹੈ ਜਲੰਧਰ ’ਚੋਂ ਲੰਘਦੀ ਇਕਲੌਤੀ ਨਹਿਰ

05:34 AM Jun 09, 2025 IST
ਸਾਫ਼ ਸਫ਼ਾਈ ਨੂੰ ਤਰਸ ਰਹੀ ਹੈ ਜਲੰਧਰ ’ਚੋਂ ਲੰਘਦੀ ਇਕਲੌਤੀ ਨਹਿਰ
ਨਿੱਝਰਾਂ ਪੁਲ ਕੋਲ ਨਹਿਰ ’ਚ ਰੁੜ ਕੇ ਆਇਆ ਕੂੜਾ।
Advertisement
ਗੁਰਨੇਕ ਸਿੰਘ ਵਿਰਦੀ
Advertisement

ਕਰਤਾਰਪੁਰ, 8 ਜੂਨ

Advertisement
Advertisement

ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਜਲੰਧਰ ਵਿੱਚ ਝੋਨਾ ਲਾਉਣ ਲਈ ਤਰੀਕ ਦਾ ਐਲਾਨ ਕਰਨ ਦੇ ਬਾਵਜੂਦ ਵਿਸ ਦੁਆਬ ਨਹਿਰ ਦੇ ਨਿੱਝਰਾਂ ਪੁਲ ’ਤੇ ਨਹਿਰੀ ਵਿਭਾਗ ਵੱਲੋਂ ਬਣਾਏ ਕੰਟਰੋਲਰ ਦੇ ਨੇੜੇ ਨਹਿਰ ਵਿੱਚ ਰੁੜ ਕੇ ਆਏ ਕੂੜੇ-ਕਰਕਟ ਨੇ ਵਿਭਾਗ ਵੱਲੋਂ ਸਾਫ਼-ਸਫ਼ਾਈ ਕਰਨ ਦੇ ਦਾਅਵਿਆਂ ਉੱਪਰ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ।

ਜਲੰਧਰ ਸ਼ਹਿਰ ਵਿੱਚੋਂ ਲੰਘਦੀ ਇਸ ਨਹਿਰ ਦੇ ਡੀਏਵੀ ਕਾਲਜ ਵਾਲੇ ਪੁਲ ਨੇੜੇ ਪੁਲ ਕੋਲ ਲੋਕਾਂ ਵੱਲੋਂ ਆਪਣੀ ਆਸਥਾ ਅਨੁਸਾਰ ਸੁੱਕੇ ਨਾਰੀਅਲ ਮੌਲੀ ਅਤੇ ਚੁੰਨੀਆਂ ਸੁੱਟੀਆਂ ਹੋਈਆਂ ਹਨ। ਜਦੋਂ ਕਿ ਨਹਿਰ ਦੇ ਕੰਡੇ ਵਿਭਾਗ ਵੱਲੋਂ ਨਹਿਰ ਵਿੱਚ ਗੰਦਗੀ ਨਾ ਸੁੱਟਣ ਦਾ ਚਿਤਾਵਨੀ ਬੋਰਡ ਲਗਾਇਆ ਹੋਇਆ ਹੈ। ਸ਼ਹਿਰ ਵਿੱਚੋਂ ਨਹਿਰੀ ਪਾਣੀ ਦੇ ਵਹਾ ਨਾਲ ਰੁੜ ਕੇ ਆ ਰਹੀ ਗੰਦਗੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਰਹੀ ਹੈ।

ਕਿਸਾਨ ਭਗਵੰਤ ਸਿੰਘ ਫਤਿਹ ਜਲਾਲ, ਜਗਰੂਪ ਸਿੰਘ ਚੋਹਲਾ, ਗੁਰਦੇਵ ਸਿੰਘ ਨਿੱਝਰ ਅਤੇ ਵਾਤਾਵਰਨ ਪ੍ਰੇਮੀ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਨਹਿਰੀ ਪਾਣੀ ਵਿੱਚ ਜ਼ਮੀਨ ਦੋਜ਼ ਪਾਣੀ ਦੇ ਮੁਕਾਬਲੇ ਖੇਤੀ ਲਈ ਲਾਹੇਵੰਦ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ।

ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਨਹਿਰ ਵਿੱਚ ਪਈ ਗੰਦਗੀ ਨੂੰ ਸਾਫ ਕਰਵਾ ਕੇ ਝੋਨੇ ਦੀ ਫਸਲ ਲਈ ਪਾਣੀ ਟੇਲਾਂ ਤੱਕ ਪਹੁੰਚਾਉਣ ਲਈ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਜਲਦੀ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਮੀਨ ਦੋਜ਼ ਪਾਣੀ ਦੀ ਵਰਤੋਂ ਘੱਟ ਕਰਕੇ ਨਹਿਰੀ ਪਾਣੀ ਦੀ ਖੇਤੀ ਲਈ ਵਰਤੋ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

Advertisement
Author Image

Charanjeet Channi

View all posts

Advertisement