ਸਾਡੇ ਲਈ ਕੌਮੀ ਹਿੱਤ ਵਪਾਰ ਸਮਝੌਤੇ ਤੋਂ ਉਪਰ: ਪਿਯੂਸ਼
04:06 AM Jul 05, 2025 IST
Advertisement
ਨਵੀਂ ਦਿੱਲੀ: ਕੇਂਦਰੀ ਵਣਜ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਕਿਸੇ ਵੀ ਵਪਾਰ ਸਮਝੌਤੇ ਵਿੱਚ ਸਮਾਂ-ਸੀਮਾ ਦੇ ਆਧਾਰ ’ਤੇ ਸ਼ਾਮਲ ਨਹੀਂ ਹੁੰਦਾ ਹੈ ਅਤੇ ਉਹ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸੌਦੇ ਨੂੰ ਉਦੋਂ ਹੀ ਸਵੀਕਾਰ ਕਰੇਗਾ, ਜਦੋਂ ਇਸ ਨੂੰ ਪੂਰੀ ਤਰ੍ਹਾਂ ਨਾਲ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਲਈ ਕੌਮੀ ਹਿੱਤ ਵਪਾਰ ਸਮਝੌਤੇ ਨਾਲੋਂ ਉਪਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਯੂਰਪੀ ਯੂਨੀਅਨ, ਨਿਊਜ਼ੀਲੈਂਡ, ਓਮਾਨ, ਅਮਰੀਕਾ, ਚਿਲੀ ਅਤੇ ਪੇਰੂ ਸਮੇਤ ਵੱਖ ਵੱਖ ਮੁਲਕਾਂ ਨਾਲ ਮੁਕਤ ਵਪਾਰ ਸਮਝੌਤਿਆਂ (ਐੱਫਟੀਏ) ਬਾਰੇ ਗੱਲਬਾਤ ਕਰ ਰਿਹਾ ਹੈ। ਅਮਰੀਕਾ ਨਾਲ ਪ੍ਰਸਤਾਵਿਤ ਅੰਤਰਿਮ ਵਪਾਰ ਸਮਝੌਤੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਐੱਫਟੀਏ ਤਾਂ ਹੀ ਸੰਭਵ ਹਨ ਜਦੋਂ ਦੋਵੇਂ ਧਿਰਾਂ ਨੂੰ ਲਾਭ ਹੋਵੇ। -ਪੀਟੀਆਈ
Advertisement
Advertisement
Advertisement
Advertisement