ਸਾਈਕਲ ਸਨਅਤਕਾਰ ਪਾਹਵਾ ਦਾ ਸਨਮਾਨ
07:54 AM Feb 03, 2025 IST
Advertisement
ਲੁਧਿਆਣਾ: ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਭਾਜਪਾ ਦੇ ਇੱਕ ਵਫ਼ਦ ਨੇ ਅੱਜ ਏਵਨ ਸਾਈਕਲ ਲਿਮਟਿਡ ਦੇ ਚੇਅਰਮੈਨ ਉਂਕਾਰ ਸਿੰਘ ਪਾਹਵਾ ਨੂੰ ਪਦਮਸ੍ਰੀ ਐਵਾਰਡ ਲਈ ਨਾਮਜ਼ਦ ਹੋਣ ’ਤੇ ਸਨਮਾਨਿਤ ਕੀਤਾ। ਇਸ ਮੌਕੇ ਰਜਨੀਸ਼ ਧੀਮਾਨ ਨੇ ਕਿਹਾ ਕਿ ਉਂਕਾਰ ਸਿੰਘ ਪਾਹਵਾ ਨੇ ਦੇਸ਼ ਵਿੱਚ ਸਾਈਕਲ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜਿਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਾਈਕਲਿੰਗ ਦ੍ਰਿਸ਼ ਦੇ ਵਿਕਾਸ ਵਿੱਚ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਹੇਠ ਏਵਨ ਸਾਈਕਲ ਹੁਣ ਭਾਰਤ ਦੇ ਚੋਟੀ ਦੇ ਸਾਈਕਲ ਬ੍ਰਾਂਡਾਂ ਵਿੱਚੋਂ ਇੱਕ ਹੈ। ਇਸ ਮੌਕੇ ਜਤਿੰਦਰ ਮਿੱਤਲ, ਅਨਿਲ ਸਰੀਨ, ਗੁਰਦੇਵ ਸ਼ਰਮਾ ਦੇਬੀ ਅਤੇ ਨਰਿੰਦਰ ਸਿੰਘ ਮੱਲੀ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement