ਸਾਈਕਲ ’ਤੇ ਧਾਰਮਿਕ ਯਾਤਰਾ ਕਰਨ ਵਾਲੇ ਤਰਸੇਮ ਦਾ ਸਨਮਾਨ
07:44 AM Jan 29, 2025 IST
Advertisement
ਸੰਦੌੜ: ਨੌਜਵਾਨ ਪੀੜੀ ਲਈ ਪ੍ਰੇਰਨਾ ਸਰੋਤ ਬਣੇ ਤਰਸੇਮ ਕੁਮਾਰ ਨੇ ਬੇਟੀ ਪੜ੍ਹਾਓ, ਰੁੱਖ ਬਚਾਓ ਤੇ ਪੰਛੀ ਪਿਆਰੇ ਮੁਹਿੰਮ ਤਹਿਤ 15 ਹਜ਼ਾਰ 500 ਕਿਲੋਮੀਟਰ ਮੀਟਰ ਦੀ ਸਾਈਕਲ ਯਾਤਰਾ ਕਰਕੇ ਆਪਣੇ ਪਿੰਡ ਸੰਦੌੜ ਪਹੁੰਚਣ ’ਤੇ ਵੱਖ-ਵੱਖ ਸੰਸਥਾਵਾਂ ਤੇ ਇਲਾਕੇ ਦੇ ਪਤਵੰਤਿਆਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ, ਚੇਅਰਮੈਨ ਜਰਨੈਲ ਸਿੰਘ ਨੱਥੋਹੇੜੀ ਤੇ ਪਰਮਿੰਦਰ ਸਿੰਘ ਫੌਜੇਵਾਲ ਵੱਲੋਂ ਤਰਸੇਮ ਕੁਮਾਰ ਦਾ ਨਗਦ ਰਾਸ਼ੀ ,ਸਿਰਪਾਓ, ਦਸਤਾਰ, ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤਰਸੇਮ ਕੁਮਾਰ ਨੇ ਦੱਸਿਆ ਕਿ 10 ਜੂਨ 2024 ਤੋਂ ਸੂਰੂ ਕੀਤੀ ਸਾਈਕਲ ਯਾਤਰਾ ਨੂੰ 7 ਮਹੀਨੇ 7 ਦਿਨ ਵਿਚ ਪੂਰਾ ਕੀਤਾ ਹੈ।-ਪੱਤਰ ਪ੍ਰੇਰਕ
Advertisement
Advertisement
Advertisement