ਸ਼ੱਕੀ ਹਾਲਾਤ ’ਚ ਔਰਤ ਤੇ ਵਿਦਿਆਰਥਣ ਲਾਪਤਾ
05:21 AM Jun 08, 2025 IST
Advertisement
ਪੱਤਰ ਪ੍ਰੇਰਕ
ਏਲਨਾਬਾਦ, 7 ਜੂਨ
ਸ਼ਹਿਰ ਵਿੱਚੋਂ ਇੱਕ ਔਰਤ ਅਤੇ ਇੱਕ ਵਿਦਿਆਰਥਣ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਈਆਂ। ਦੋਵਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਭਾਲ ਲਈ ਸਥਾਨਕ ਪੁਲੀਸ ਥਾਣਾ ਵਿੱਚ ਮਾਮਲਾ ਦਰਜ ਕਰਵਾਇਆ ਹੈ। ਏਲਨਾਬਾਦ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਲੜਕੀ ਸਵੇਰੇ ਲਗਪਗ 9:30 ਵਜੇ ਦੇਵੀ ਲਾਲ ਪਾਰਕ ਵਿੱਚ ਸੈਰ ਕਰਨ ਲਈ ਗਈਆਂ ਸਨ ਪਰ ਉਸ ਦੀ ਪਤਨੀ ਲੜਕੀ ਨੂੰ ਪਾਰਕ ਵਿੱਚ ਛੱਡ ਕੇ ਕਿਧਰੇ ਚਲੀ ਗਈ ਹੈ। ਇੱਕ ਹੋਰ ਘਟਨਾ ਵਿੱਚ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੀ 20 ਸਾਲਾ ਲੜਕੀ ਪ੍ਰੀਖਿਆ ਦੇਣ ਲਈ ਕਾਲਜ ਗਈ ਸੀ ਪਰ ਜਦੋਂ ਉਹ ਆਥਣ ਤੱਕ ਘਰ ਨਹੀਂ ਆਈ ਤਾਂ ਉਸਦੀ ਭਾਲ ਕੀਤੀ।ਪਰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਦੋਵੇਂ ਮਾਮਲਿਆਂ ਵਿੱਚ ਪੁਲੀਸ ਨੇ ਧਾਰਾ 127 (6) ਬੀਐਨਐਸ 2023 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
Advertisement
Advertisement
Advertisement
Advertisement