ਸ਼੍ਰੋਮਣੀ ਕਮੇਟੀ ਦੇ ਲਾਪਤਾ ਮੁਲਾਜ਼ਮ ਲਾਸ਼ ਮਿਲੀ
05:05 AM Jun 25, 2025 IST
Advertisement
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਪਤਾ ਮੁਲਾਜ਼ਮ ਦੀ ਭੇਤਭਰੀ ਹਾਲਤ ਵਿੱਚ ਅੱਜ ਲਾਸ਼ ਮਿਲੀ ਹੈ।
ਮ੍ਰਿਤਕ ਕਰਮਚਾਰੀ ਦੀ ਸ਼ਨਾਖਤ ਕਰਤਾਰ ਸਿੰਘ ਵਜੋਂ ਹੋਈ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਵਿੱਚ ਯੂਨਿਟ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਿਕ ਕਰਤਾਰ ਸਿੰਘ ਦਾ ਸਕੂਟਰ ਅਤੇ ਕੁਝ ਹੋਰ ਦਸਤਾਵੇਜ਼ ਬੀਤੇ ਦਿਨ ਸਥਾਨਕ ਸੁਲਤਾਨ ਵਿੰਡ ਨਹਿਰ ਦੇ ਕੋਲੋਂ ਮਿਲੇ ਸਨ। ਇਸ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਵੱਲੋਂ ਪੁਲੀਸ ਨੂੰ ਦਰਖਾਸਤ ਦੇ ਕੇ ਉਸ ਦੀ ਭਾਲ ਵਾਸਤੇ ਅਪੀਲ ਕੀਤੀ ਗਈ ਸੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਘਰੇਲੂ ਕਲੇਸ਼ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਅੱਜ ਸ਼ਾਮ ਨੂੰ ਝਬਾਲ ਰੋਡ ਵਾਲੇ ਪਾਸੇ ਨਹਿਰ ਦੇ ਸੂਏ ਵਿੱਚੋਂ ਮਿਲੀ ਹੈ ਜਿਸ ਦਾ ਭਲਕੇ ਪੋਸਟਮਾਰਟਮ ਹੋਵੇਗਾ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
Advertisement
Advertisement