ਸ਼੍ਰੋਮਣੀ ਅਕਾਲ ਦਲ (ਅ) ਦੀ ਇਕੱਤਰਤਾ
ਭਗਵਾਨ ਦਾਸ ਸੰਦਲ
ਦਸੂਹਾ, 9 ਮਾਰਚ
ਇੱਥੇ ਗੁਰਦੁਆਰਾ ਟੱਕਰ ਸਾਹਿਬ (ਗੁਰੂ ਨਾਨਕ ਦਰਬਾਰ) ਵਿੱਚ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਦੀ ਬੈਠਕ ਸਰਕਲ ਪ੍ਰਧਾਨ ਦਸੂਹਾ ਮਹਿਤਾਬ ਸਿੰਘ ਹੁੰਦਲ ਤੇ ਸਰਕਲ ਪ੍ਰਧਾਨ ਮੁਕੇਰੀਆਂ ਪਰਮਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ। ਇਸ ਵਿੱਚ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਮੁੱਖ ਬੁਲਾਰਾ ਡਾ. ਹਰਜਿੰਦਰ ਸਿੰਘ ਜੱਖੂ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਗੁਰਨਾਮ ਸਿੰਘ ਸਿੰਗੜੀਵਾਲਾ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਪਾਰਟੀ ਦੀ ਮਜ਼ਬੂਤੀ ਲਈ ਰੂਪ-ਰੇਖਾ ਉਲੀਕਣ ਅਤੇ ਲੋਕਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਉਪਰੰਤ ਸ੍ਰੀ ਜੱਖੂ, ਸ੍ਰੀ ਸਿੰਗੜੀਵਾਲਾ ਅਤੇ ਸ੍ਰੀ ਹੁੰਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਿਸਾਨਾਂ ਪ੍ਰਤੀ ਮਾੜੇ ਰਵੱਈਏ ਦਾ ਲੋਕ ਮੂੰਹ ਤੋੜਵਾਂ ਜਵਾਬ ਦੇਣਗੇ। ਬੈਠਕ ਵਿੱਚ ਹਰਜੀਤ ਸਿੰਘ ਭੰਦੇਰ, ਰਜਵਿੰਦਰ ਕੌਰ, ਹਰਜੀਤ ਸਿੰਘ ਮੀਆਂਪੁਰ, ਜਤਿੰਦਰ ਪਾਲ ਸਿੰਘ, ਸਤਨਾਮ ਸਿੰਘ ਧਾਮੀਆਂ, ਮਲਕੀਤ ਸਿੰਘ ਹਲੇੜ, ਅਵਤਾਰ ਸਿੰਘ ਝਿੰਗੜਕਲਾਂ, ਬਲਜਿੰਦਰ ਸਿੰਘ ਰਾਗੋਵਾਲ, ਬਲਜੀਤ ਸਿੰਘ ਨਿਹਾਲਪੁਰ, ਸਰਬਜੀਤ ਸਿੰਘ ਚੱਕਮਹਿਰਾ, ਕੁਲਬੀਰ ਸਿੰਘ, ਚਰਨ ਸਿੰਘ, ਹਰਭਜਨ ਸਿੰਘ, ਚੂਹੜ ਸਿੰਘ ਚੱਕਮਹਿਰਾ, ਬਲਜਿੰਦਰ ਸਿੰਘ ਜੰਡਵਾਲ, ਮਨਜੀਤ ਸਿੰਘ ਸਫਦਰਪੁਰ, ੳਕਾਰ ਸਿੰਘ ਦੇਵੀਦਾਸ, ਭਜਨ ਸਿੰਘ ਮੌਜੂਦ ਸਨ।