ਸ਼ੇਰਪੁਰ: ਚੀਨੀ ਡੋਰ ਵਰਤਣ ਵਾਲਿਆਂ ’ਤੇ ਡਰੋਨ ਰਾਹੀਂ ਨਜ਼ਰ
05:18 AM Feb 03, 2025 IST
Advertisement
ਬੀਰਬਲ ਰਿਸ਼ੀ
Advertisement
ਸ਼ੇਰਪੁਰ, 2 ਫਰਵਰੀ
ਬਸੰਤ ਪੰਚਮੀ ਮੌਕੇ ਹਰ ਉਮਰ ਦੇ ਵਿਅਕਤੀਆਂ ਨੇ ਜਿੱਥੇ ਪਤੰਗਬਾਜ਼ੀ ਦਾ ਆਨੰਦ ਮਾਣਿਆ, ਉਥੇ ਹੀ ਚੀਨੀ ਡੋਰ ਦੀ ਵਰਤੋਂ ਰੋਕਣ ਅਤੇ ਡੀਜੇ ਲਾ ਕੇ ਆਵਾਜ਼ ਪ੍ਰਦੂਸ਼ਣ ਕਰਨ ਵਾਲਿਆਂ ਖ਼ਿਲਾਫ਼ ਸ਼ੇਰਪੁਰ ਪੁਲੀਸ ਨੇ ਸਖ਼ਤੀ ਵਰਤੀ। ਇਸ ਦੌਰਾਨ ਕੁਝ ਨੌਜਵਾਨਾਂ ਨੂੰ ਥਾਣੇ ਬਿਠਾਇਆ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਹੀ ਐੱਸਐੱਚਓ ਸ਼ੇਰਪੁਰ ਬਲਵੰਤ ਸਿੰਘ ਬਲਿੰਗ ਨੇ ਗੁਰੂ ਘਰਾਂ ’ਚ ਮੁਨਾਦੀ ਕਰਵਾ ਕੇ ਚੀਨੀ ਡੋਰ ਦੀ ਵਰਤੋਂ ਨਾ ਕਰਨ ਅਤੇ ਡੀਜੇ ਲਗਾ ਕੇ ਆਵਾਜ਼ ਪ੍ਰਦੂਸ਼ਣ ਨਾ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਪੁਲੀਸ ਨੇ ਡਰੋਨਾਂ ਰਾਹੀਂ ਪਤੰਗ ਉਡਾ ਰਹੇ ਨੌਜਵਾਨਾਂ ’ਤੇ ਪੂਰੀ ਨਜ਼ਰ ਰੱਖੀ।
ਪੁਲੀਸ ਅਨੁਸਾਰ ਬਾਅਦ ਦੁਪਹਿਰ ਡਰੋਨਾਂ ਦੀ ਮਦਦ ਨਾਲ ਡੀਜੇ ਲਗਾਉਣ ਵਾਲਿਆਂ ਤੇ ਚੀਨੀ ਡੋਰ ਵਰਤਣ ਵਾਲੇ ਕੁਝ ਨੌਜਵਾਨਾਂ ਨੂੰ ਕਾਬੂ ਕਰ ਕੇ ਥਾਣਾ ਸ਼ੇਰਪੁਰ ਵਿੱਚ ਲਿਆਂਦਾ ਗਿਆ।
Advertisement
Advertisement