ਸ਼ਿਵਮ ਕਾਲਜ ਵਿੱਚ ਭਾਸ਼ਣ ਮੁਕਾਬਲੇ
04:17 AM Mar 11, 2025 IST
Advertisement
ਲਹਿਰਾਗਾਗਾ: ਇੱਥੇ ਸ਼ਿਵਮ ਕਾਲਜ ਆਫ਼ ਐਜੂਕੇਸ਼ਨ, ਖੋਖਰ ਕਲਾਂ ਵਿੱਚ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਭਾਸ਼ਣ ਮੁਕਾਬਲੇ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ, ਕਮਲਦੀਪ ਕੌਰ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਚੇਅਰਮੈਨ ਅਨਿਲ ਗਰਗ ਨੇ ਕਿਹਾ ਕਿ ਸ਼ਿਵਮ ਕਾਲਜ ਪਿਛਲੇ 20 ਸਾਲਾਂ ਤੋਂ ਤਰੱਕੀ ਰਾਹ ਤੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਚੱਲਦਾ ਆ ਰਿਹਾ ਹੈ। ਪ੍ਰਿੰਸੀਪਲ ਡਾ. ਰਮਨਦੀਪ ਕੌਰ ਨੇ ਵਿਦਿਆਰਥੀ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰੋ. ਸਤਵਿੰਦਰ ਸਿੰਘ, ਸੁਖਪਾਲ ਸਿੰਘ, ਜੀਵਨ ਸਿੰਘ, ਰਾਜਵਿੰਦਰ ਕੌਰ ਤੇ ਨੀਨਾ ਸ਼ਰਮਾ ਆਦਿ ਦੀ ਦੇਖ-ਰੇਖ ਹੇਠ ਸੰਪੂਰਨ ਹੋਇਆ। ਪ੍ਰਬੰਧਕਾਂ ਨੇ ਜੇਤੂਆਂ ਨੂੰ ਕਾਲਜ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement
Advertisement