ਪੱਤਰ ਪ੍ਰੇਰਕਤਰਨ ਤਾਰਨ, 9 ਜੂਨਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਨੌਸ਼ਹਿਰਾ ਪੰਨੂੰਆਂ ਗੁਰਜੀਤ ਸਿੰਘ ਦੀ ਸ਼ਿਕਾਇਤ ’ਤੇ ਇਲਾਕੇ ਦੇ ਪਿੰਡ ਗੰਡੀਵਿੰਡ ਦੇ ਇਕ ਪਰਿਵਾਰ ਦੇ ਤਿੰਨ ਜੀਆਂ ਖ਼ਿਲਾਫ਼ ਪਿੰਡ ਦੀ ਸ਼ਾਮਲਾਤ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਅਧੀਨ ਚੋਹਲਾ ਸਾਹਿਬ ਪੁਲੀਸ ਨੇ ਬੀਤੇ ਦਿਨ ਇਕ ਕੇਸ ਦਰਜ ਕੀਤਾ। ਕੇਸ ਦੇ ਨਾਮਜ਼ਦ ਮੁਲਜ਼ਮਾਂ ਵਿੱਚ ਪਿੰਡ ਵਾਸੀ ਰਤਨ ਸਿੰਘ, ਉਸ ਦੀ ਪਤਨੀ ਵੀਰ ਕੌਰ ਅਤੇ ਲੜਕੇ ਅਕਬਰ ਸਿੰਘ ਦਾ ਨਾਮ ਸ਼ਾਮਲ ਹੈ। ਬੀਡੀਪੀਓ ਨੂੰ ਇਸ ਸਬੰਧੀ ਪਿੰਡ ਦੀ ਪੰਚਾਇਤ ਨੇ ਇਕ ਮਤਾ ਪਾਸ ਕਰਕੇ ਦਿੱਤਾ ਕਿ ਜ਼ਮੀਨ ਦਾ ਤਕਰਾਰ ਪੈਦਾ ਹੋਣ ’ਤੇ ਪੰਚਾਇਤ ਨੇ ਸ਼ਾਮਲਾਤ ਜ਼ਮੀਨ ਦੀ ਮਾਲ ਵਿਭਾਗ ਤੋਂ ਨਿਸ਼ਾਨਦੇਈ ਕਰਵਾ ਕੇ ਬੁਰਜੀਆਂ ਲਗਵਾ ਲਈਆਂ ਸਨ ਪਰ ਇਸ ਦੇ ਬਾਵਜੂਦ ਵੀ ਮੁਲਜ਼ਮਾਂ ਨੇ ਸ਼ਾਮਲਾਤ ਜ਼ਮੀਨ ’ਤੇ ਕਬਜ਼ਾ ਕਰ ਲਿਆ। ਥਾਣਾ ਚੋਹਲਾ ਸਾਹਿਬ ਦੇ ਸਬ ਇੰਸਪੈਕਟਰ ਜੱਸਾ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਫਰਾਰ ਹਨ।